ਮਾਣੂੰਕੇ ਜੋਨ ਤੋਂ ਆਪ ਦੇ ਪ੍ਰਮਿੰਦਰ ਸਿੰਘ ਭਾਂਬੜ ਨੇ ਵੱਡੀ ਲੀਡ ਨਾਲ ਬਲਾਕ ਸੰਮਤੀ ਚੋਣ ਜਿੱਤੀ
ਹਠੂਰ, 17 ਦਸੰਬਰ (ਜਸਵਿੰਦਰ ਸਿੰਘ ਛਿੰਦਾ)-ਬਲਾਕ ਸੰਮਤੀ ਜ਼ੋਨ ਮਾਣੂੰਕੇ ਤੋਂ ਸੱਤਾਧਾਰੀ ਪਾਰਟੀ ਆਪ ਦੇ ਨੌਜਵਾਨ ਉਮੀਦਵਾਰ ਪ੍ਰਮਿੰਦਰ ਸਿੰਘ ਭਾਂਬੜ ਨੇ ਵੱਡੀ ਲੀਡ ਨਾਲ ਵਿਰੋਧੀਆਂ ਨੂੰ ਹਰਾ ਜੇ ਸ਼ਾਨਦਾਰ ਢੰਗ ਨਾਲ ਚੋਣ ਜਿੱਤ ਲਈ ਹੈ। ਪ੍ਰਮਿੰਦਰ ਸਿੰਘ ਭਾਂਬੜ ਦੇ ਪਿਤਾ ਸਵਰਗੀ ਨਿਰਮਲ ਸਿੰਘ ਸੰਧੂ ਵੀ ਸਮਾਜ ਸੇਵੀ ਅਤੇ ਸਾਬਕਾ ਪੰਚਾਇਤ ਮੈਂਬਰ ਸਨ। ਜ਼ਿਕਰਯੋਗ ਹੈ ਕਿ ਸਾਬਕਾ ਸਰਪੰਚ ਸਵਰਗੀ ਬੂਟਾ ਸਿੰਘ ਸੰਧੂ ਦੇ ਸਪੁੱਤਰ ਬਲਦੇਵ ਸਿੰਘ ਸੰਧੂ ਪ੍ਰਧਾਨ ਟਰੱਕ ਯੂਨੀਅਨ ਦਾ ਵੱਡਾ ਸਮਰਥਨ ਸੀ। ਪ੍ਰਧਾਨ ਬਲਦੇਵ ਸਿੰਘ ਸੰਧੂ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਹ ਪਿੰਡ ਦੇ ਲੋਕਾਂ ਦਾ ਦਿਲੋਂ ਧੰਨਵਾਦ ਕਰਦੇ ਹਨ ਜਿਨ੍ਹਾਂ ਨੇ ਉਨਾਂ੍ਹ ਵਿਚ ਭਰੋਸਾ ਕੀਤਾ ਅਤੇ ਵੱਡੀ ਲੀਡ ਨਾਲ ਨੌਜਵਾਨ ਆਗੂ ਪ੍ਰਮਿੰਦਰ ਸਿੰਘ ਭਾਂਬੜ ਨੂੰ ਜਿਤਾ ਕੇ ਪਾਰਟੀ ਨੂੰ ਮਜ਼ਬੂਤ ਕੀਤਾ।
;
;
;
;
;
;
;
;
;