ਪ੍ਰਧਾਨ ਮੰਤਰੀ ਮੋਦੀ ਵਿਰੁੱਧ ਨਾਅਰੇਬਾਜ਼ੀ ਲਈ ਸੋਨੀਆ ਗਾਂਧੀ ਮੰਗੇ ਮੁਆਫ਼ੀ- ਜੇ.ਪੀ. ਨੱਢਾ
ਨਵੀਂ ਦਿੱਲੀ, 15 ਦਸੰਬਰ- ਰਾਜ ਸਭਾ ਵਿਚ ਬੋਲਦੇ ਹੋਏ ਕੇਂਦਰੀ ਮੰਤਰੀ ਜੇ.ਪੀ. ਨੱਢਾ ਨੇ ਕਿਹਾ ਕਿ ਸੋਨੀਆ ਗਾਂਧੀ ਜੀ ਨੂੰ ਕੱਲ੍ਹ ਕਾਂਗਰਸ ਦੀ ਰੈਲੀ ਵਿਚ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਲਗਾਏ ਗਏ ਨਾਅਰੇਬਾਜ਼ੀ ਲਈ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਕੱਲ੍ਹ ਕਾਂਗਰਸ ਦੀ ਰੈਲੀ ਵਿਚ ਪ੍ਰਧਾਨ ਮੰਤਰੀ ਮੋਦੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ ਸੀ। ਇਹ ਕਾਂਗਰਸ ਪਾਰਟੀ ਦੀ ਸੋਚ ਅਤੇ ਮਾਨਸਿਕਤਾ ਨੂੰ ਦਰਸਾਉਂਦਾ ਹੈ। ਇਕ ਪ੍ਰਧਾਨ ਮੰਤਰੀ ਵਿਰੁੱਧ ਅਜਿਹੀਆਂ ਗੱਲਾਂ ਕਹਿਣਾ ਨਿੰਦਣਯੋਗ ਹੈ। ਸੋਨੀਆ ਗਾਂਧੀ ਜੀ ਨੂੰ ਇਸ ਲਈ ਦੇਸ਼ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ।
ਇਸ ਤੋਂ ਬਾਅਦ ਵਿਰੋਧੀ ਧਿਰ ਵਲੋਂ ਸਦਨ ’ਚ ਹੰਗਾਮਾ ਕਰ ਦਿੱਤਾ ਗਿਆ ਤੇ ਰਾਜਸਭਾ ਦੀ ਕਾਰਵਾਈ 12 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ।
;
;
;
;
;
;
;