JALANDHAR WEATHER

ਜੌਰਡਨ ਲਈ ਰਵਾਨਾ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਨਵੀਂ ਦਿੱਲੀ, 15 ਦਸੰਬਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੌਰਡਨ  ਲਈ ਰਵਾਨਾ ਹੋ ਗਏ ਹਨ। ਉਹ ਜੌਰਡਨ, ਇਥੋਪੀਆ ਅਤੇ ਓਮਾਨ ਦੀ ਤਿੰਨ ਦੇਸ਼ਾਂ ਦੀ ਯਾਤਰਾ ’ਤੇ ਜਾ ਰਹੇ ਹਨ। ਇਸ ਸੰਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕਿਹਾ ਕਿ ਅੱਜ ਮੈਂ ਮਹਾਰਾਜਾ ਕਿੰਗ ਅਬਦੁੱਲਾ II ਦੇ ਸੱਦੇ 'ਤੇ ਜਾਰਡਨ ਵਿਚ ਹੋਵਾਂਗਾ। ਇਹ ਦੌਰਾ ਅਜਿਹੇ ਸਮੇਂ ਵਿਚ ਹੋ ਰਿਹਾ ਹੈ ਜਦੋਂ ਅਸੀਂ ਆਪਣੇ ਦੇਸ਼ਾਂ ਵਿਚਕਾਰ ਕੂਟਨੀਤਕ ਸੰਬੰਧਾਂ ਦੇ 75 ਸਾਲ ਮਨਾ ਰਹੇ ਹਾਂ। ਮੈਂ ਮਹਾਰਾਜਾ ਅਤੇ ਪ੍ਰਧਾਨ ਮੰਤਰੀ ਜਾਫਰ ਹਸਨ ਨਾਲ ਗੱਲਬਾਤ ਕਰਾਂਗਾ। ਮੈਂ ਐਚ.ਆਰ.ਐਚ. ਕ੍ਰਾਊਨ ਪ੍ਰਿੰਸ ਅਲ ਹੁਸੈਨ ਬਿਨ ਅਬਦੁੱਲਾ II ਨਾਲ ਗੱਲਬਾਤ ਕਰਨ ਲਈ ਵੀ ਉਤਸੁਕ ਹਾਂ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ