JALANDHAR WEATHER

ਲੋਹੀਆਂ ਤੇ ਸਾਹਨੇਵਾਲ ’ਚ ਵੋਟਿੰਗ ਸ਼ੁਰੂ

ਲੋਹੀਆਂ ਖਾਸ, ਭਾਮੀਆਂ ਕਲਾਂ ,14 ਦਸੰਬਰ (ਸ਼ਤਾਬਗੜ੍ਹ,ਖਾਲਸਾ,ਭੰਬੀ)- ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਚੱਲ ਰਹੇ ਜੋ ਚੋਣ ਦੰਗਲ ਦੌਰਾਨ ਲੋਹੀਆਂ ਦੇ ਵੱਖ ਵੱਖ ਪਿੰਡਾਂ ’ਚੋਂ ਪੋਲਿੰਗ ਸ਼ੁਰੂ ਹੋਣ ਦੀਆਂ ਖਬਰਾਂ ਪ੍ਰਾਪਤ ਹੋ ਰਹੀਆਂ ਹਨ। ਪਿੰਡ ਮੁਰਾਜਵਾਲਾ ਵਿਖੇ ਪੋਲਿੰਗ ਬੂਥ ਤੇ ਜ਼ਿਲ੍ਹਾ ਪ੍ਰੀਸ਼ਦ ਲਈ ਉਮੀਦਵਾਰ ਕੁਲਵੰਤ ਸਿੰਘ ਮੁਰਾਜਵਾਲਾ ਵਲੋਂ ਆਪਣੇ ਪੁੱਤਰ ਗੁਰਵਿੰਦਰ ਸਿੰਘ ਰਿੰਕੂ, ਗੁਰਪਾਲ ਸਿੰਘ ਮਰਾਜ ਵਾਲਾ ਅਤੇ ਹੋਰਾਂ ਨਾਲ ਪਹਿਲੀ ਵੋਟ ਪਾ ਕੇ ਵੋਟਾਂ ਦੇ ਕੰਮ ਦੀ ਸ਼ੁਰੂਆਤ ਕੀਤੀ ਹੈ।


ਇਸ ਤਰ੍ਹਾਂ ਹੀ ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਭਾਮੀਆ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਵੋਟਾਂ ਪੈਣ ਦਾ ਕੰਮ ਸ਼ੁਰੂ ਹੋ ਗਿਆ ਹੈ। ਬੇਸ਼ੱਕ ਠੰਢ ਦਾ ਮੌਸਮ ਹੋਣ ਕਾਰਨ ਵੋਟਰ ਘੱਟ ਗਿਣਤੀ ’ਚ ਹੀ ਘਰੋਂ ਨਿਕਲ ਰਹੇ ਹਨ ।ਪੁਲਿਸ ਵਲੋਂ ਵੀ ਸੁਰੱਖਿਆ ਦੇ ਸਖ਼ਤ ਇੰਤਜ਼ਾਮ ਕੀਤੇ ਗਏ ਹਨ ਤਾਂ ਜੋ ਵੋਟਾਂ ਪੈਣ ਦਾ ਕੰਮ ਅਮਨ ਅਮਾਨ ਨਾਲ ਸਿਰੇ ਚਾੜਿਆ ਜਾ ਸਕੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ