JALANDHAR WEATHER

ਦੁਬਈ ਏਅਰ ਸ਼ੋਅ ਹਾਦਸੇ ਦੌਰਾਨ ਸ਼ਹੀਦ ਹੋਏ ਪਾਇਲਟ ਦੀ ਮ੍ਰਿਤਕ ਦੇਹ ਜੱਦੀ ਪਿੰਡ ਲਿਆਂਦੀ

ਕਾਂਗੜਾ (ਹਿਮਾਚਲ ਪ੍ਰਦੇਸ਼) 23 ਨਵੰਬਰ- ਦੁਬਈ ਵਿਚ ਏਅਰ ਸ਼ੋਅ ਦੌਰਾਨ ਹਾਦਸਾਗ੍ਰਸਤ ਹੋਏ ਤੇਜਸ ਫਾਈਟਰ ਜਹਾਜ਼ ਦੇ ਸ਼ਹੀਦ ਹੋਏ ਵਿੰਗ ਕਮਾਂਡਰ ਨਮਾਂਸ਼ ਸਿਆਲ ਦੀ ਦੇਹ ਨੂੰ ਕਾਂਗੜਾ ਹਵਾਈ ਅੱਡੇ 'ਤੇ ਲਿਆਂਦਾ ਗਿਆ।

ਇਸ ਮੌਕੇ ਵਿੰਗ ਕਮਾਂਡਰ ਨਮਾਂਸ਼ ਸਿਆਲ ਦੇ ਪਰਿਵਾਰਕ ਮੈਂਬਰ, ਜਿਨ੍ਹਾਂ ਵਿਚ ਉਨ੍ਹਾਂ ਦੀ ਪਤਨੀ, ਵਿੰਗ ਕਮਾਂਡਰ ਅਫਸ਼ਾਨ ਵੀ ਮੌਜੂਦ ਸਨ। ਭਾਰਤੀ ਹਵਾਈ ਫੌਜ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਵਿੰਗ ਕਮਾਂਡਰ ਨਮਾਂਸ਼ ਸਿਆਲ ਦੇ ਮ੍ਰਿਤਕ ਸਰੀਰ ਨੂੰ ਤਾਮਿਲਨਾ਼ਡੂ ਦੇ ਕੋਇੰਬਟੂਰ ਦੇ ਨੇੜੇ ਹਵਾਈ ਫੌਜ ਦੇ ਬੇਸ ਕੈਂਪ 'ਤੇ ਰੁਕਣ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿਚ ਉਸਦੇ ਜੱਦੀ ਘਰ ਲਿਆਂਦਾ ਗਿਆ।

ਸਿਆਲ ਦੀ ਮੌਤ 21 ਨਵੰਬਰ ਨੂੰ ਸਵਦੇਸ਼ੀ ਮਲਟੀ-ਰੋਲ ਲਾਈਟ ਕੰਬੈਟ ਏਅਰਕ੍ਰਾਫਟ (LCA) ਤੇਜਸ ਦੇ ਹਵਾਈ ਪ੍ਰਦਰਸ਼ਨੀ ਦੌਰਾਨ ਹਾਦਸਾਗ੍ਰਸਤ ਹੋਣ ਤੋਂ ਬਾਅਦ ਹੋਈ ਸੀ। ਐਤਵਾਰ ਨੂੰ, ਮ੍ਰਿਤਕ ਸਰੀਰਾਂ ਨੂੰ ਤਾਮਿਲਨਾਡੂ ਦੇ ਸੁਲੂਰ ਏਅਰ ਫੋਰਸ ਬੇਸ ਲਿਆਂਦਾ ਗਿਆ ਅਤੇ ਉਨ੍ਹਾਂ ਦਾ ਪੂਰੇ ਫੌਜੀ ਸਨਮਾਨਾਂ ਨਾਲ ਸਨਮਾਨ ਕੀਤਾ ਗਿਆ

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ