ਰਹੱਸਮੀ ਹਾਲਤ ਵਿਚ ਇਕ ਨੌਜਵਾਨ ਦਾ ਕਤਲ
ਧਨੌਲਾ, (ਬਰਨਾਲਾ), 6 ਨਵੰਬਰ (ਜਤਿੰਦਰ ਸਿੰਘ ਧਨੌਲਾ)- ਹਰਜਿੰਦਰ ਸਿੰਘ ਕਾਲਾ ਚੀਮਾ ਉਮਰ 47 ਸਾਲ ਪੁੱਤਰ ਗੁਰਮੇਲ ਸਿੰਘ ਦਾ ਬੀਤੀ ਰਾਤ ਰਹੱਸਮੀ ਹਾਲਤ ਵਿਚ ਕਤਲ ਹੋ ਜਾਣ ਦੀ ਖ਼ਬਰ ਹੈ। ਇਕੱਤਰ ਜਾਣਕਾਰੀ ਅਨੁਸਾਰ ਕਾਲਾ ਚੀਮਾ ਆਪਣੇ ਚਾਚੇ ਦੀ ਪਿਛਲੇ ਦਿਨੀਂ ਹੋਈ ਮੌਤ ਸੰਬੰਧੀ ਦਾਨਗੜ ਰੋਡ ਨਜ਼ਦੀਕ ਭੋਗ ਦੇ ਕੰਮ ਵਿਚ ਲੱਗਾ ਹੋਇਆ ਸੀ। ਜਦ ਉਹ 11 ਵਜੇ ਤੱਕ ਵੀ ਘਰ ਨਾ ਪਰਤਿਆ ਤਾਂ ਉਸ ਦੀ ਭਾਲ ਕੀਤੀ ਗਈ।
ਉਸ ਦੀ ਸਕੂਟਰੀ ਪੰਜੌਰ ਸਿੰਘ ਦੇ ਖੇਤ ਨੇੜੇ ਪਹੀ ਨਜ਼ਦੀਕ ਖੜ੍ਹੀ ਦਿਖਾਈ ਦਿੱਤੀ ਤੇ ਅੱਗੇ ਜਾ ਕੇ ਦੇਖਿਆ ਤਾਂ ਕਾਲਾ ਚੀਮਾ ਮ੍ਰਿਤਕ ਹਾਲਤ ਵਿਚ ਪਿਆ ਸੀ, ਜਿਸ ਦੇ ਸਿਰ ’ਤੇ ਸੱਟਾਂ ਦੇ ਨਿਸ਼ਾਨ ਸਨ। ਇਤਲਾਹ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪੁੱਜ ਗਈ ਅਤੇ ਉਸ ਦੀ ਮ੍ਰਿਤਕ ਦੇਹ ਨੂੰ ਤੁਰੰਤ ਮੁਰਦਘਾਟ ਬਰਨਾਲੇ ਭੇਜ ਦਿੱਤਾ ਗਿਆ। ਐਸ. ਐਚ. ਓ. ਲਖਬੀਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਮਲੇ ਦੀ ਗਹਿਰਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦਾ ਇਕ ਬੇਟਾ ਵੀ ਹੈ। ਘਟਨਾ ਸੁਣਦਿਆਂ ਹੀ ਇਲਾਕੇ ਭਰ ਅੰਦਰ ਸੋਗ ਫੈਲ ਗਿਆ।
;
;
;
;
;
;
;
;