2024 ਦੀਆਂ ਵਿਧਾਨ ਸਭਾ ਚੋਣਾਂ ਵਿਚ 25 ਲੱਖ "ਜਾਅਲੀ" ਵੋਟਰਾਂ ਦੇ ਦਾਅਵੇ 'ਤੇ ਮੁੱਖ ਚੋਣ ਅਧਿਕਾਰੀ ਨੇ ਰਾਹੁਲ ਤੋਂ ਮੰਗਿਆ ਜਵਾਬ
ਚੰਡੀਗੜ੍ਹ , 5 ਨਵੰਬਰ (ਏਐਨਆਈ): ਹਰਿਆਣਾ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਨੇ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੂੰ 2024 ਦੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਵਿਚ 25 ਲੱਖ "ਜਾਅਲੀ" ਵੋਟਰਾਂ ਦੇ ਦਾਅਵੇ ਦੇ ਜਵਾਬ ਵਿਚ ਇਕ ਹਲਫ਼ਨਾਮੇ 'ਤੇ ਦਸਤਖ਼ਤ ਕਰਨ ਅਤੇ ਜਮ੍ਹਾਂ ਕਰਨ ਲਈ ਕਿਹਾ।
ਇਕ ਬਿਆਨ ਜਾਰੀ ਕਰਦੇ ਹੋਏ ਹਰਿਆਣਾ ਦੇ ਸੀ.ਈ.ਓ. ਨੇ ਕਿਹਾ ਕਿ ਚੋਣ ਨਤੀਜਿਆਂ 'ਤੇ ਸਿਰਫ ਹਾਈ ਕੋਰਟ ਦੇ ਸਾਹਮਣੇ ਚੋਣ ਪਟੀਸ਼ਨ ਨਾਲ ਹੀ ਸਵਾਲ ਉਠਾਏ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਚੋਣਾਂ ਦੇ ਸੰਚਾਲਨ ਦਾ ਸਵਾਲ ਹੈ, ਚੋਣ ਨਤੀਜਿਆਂ 'ਤੇ ਸਿਰਫ ਮਾਨਯੋਗ ਹਾਈ ਕੋਰਟ ਦੇ ਸਾਹਮਣੇ ਚੋਣ ਪਟੀਸ਼ਨ ਰਾਹੀਂ ਹੀ ਸਵਾਲ ਉਠਾਏ ਜਾ ਸਕਦੇ ਹਨ। ਇਹ ਸਮਝਿਆ ਜਾਂਦਾ ਹੈ ਕਿ ਅੱਜ ਆਯੋਜਿਤ ਇਕ ਪ੍ਰੈਸ ਕਾਨਫਰੰਸ ਦੌਰਾਨ, ਤੁਸੀਂ ਅਯੋਗ ਵੋਟਰਾਂ ਨੂੰ ਸ਼ਾਮਲ ਕਰਨ ਅਤੇ ਯੋਗ ਵੋਟਰਾਂ ਨੂੰ ਵੋਟਰ ਸੂਚੀਆਂ ਵਿਚ ਬਾਹਰ ਕਰਨ ਬਾਰੇ ਜ਼ਿਕਰ ਕੀਤਾ ਸੀ। ਤੁਹਾਨੂੰ (ਰਾਹੁਲ ਗਾਂਧੀ) ਬੇਨਤੀ ਕੀਤੀ ਜਾਂਦੀ ਹੈ ਕਿ ਤੁਸੀਂ ਵੋਟਰ ਰਜਿਸਟ੍ਰੇਸ਼ਨ ਨਿਯਮ, 1960 ਦੇ ਨਿਯਮ 20(3)(ਬੀ) ਦੇ ਤਹਿਤ ਨੱਥੀ ਕੀਤੇ ਐਲਾਨਨਾਮੇ/ਸਹੁੰ 'ਤੇ ਦਸਤਖ਼ਤ ਕਰੋ ਅਤੇ ਅਜਿਹੇ ਵੋਟਰਾਂ ਦੇ ਨਾਮ (ਨਾਂਅ ) ਦੇ ਨਾਲ ਵਾਪਸ ਕਰੋ ਤਾਂ ਜੋ ਜ਼ਰੂਰੀ ਕਾਰਵਾਈ ਸ਼ੁਰੂ ਕੀਤੀ ਜਾ ਸਕੇ ।
;
;
;
;
;
;
;
;