JALANDHAR WEATHER

ਲੋਡਡ ਟਰਾਲੀ ਦੀ ਟੱਕਰ ਨਾਲ ਨੌਜਵਾਨ ਦੀ ਮੌਤ, ਲੋਕਾਂ ਵਲੋਂ ਹਾਈਵੇ ਜਾਮ

ਪਠਾਨਕੋਟ, 5 ਨਵੰਬਰ (ਵਿਨੋਦ)-ਬਹੇੜੀਆਂ-ਸੁਜਾਨਪੁਰ ਰੋਡ ਉਤੇ ਦਰਿਆ ਤੋਂ ਚੱਲਣ ਵਾਲੀ ਲੋਡਡ ਟਰਾਲੀ ਨਾਲ ਮੋਟਰਸਾਈਕਲ ਸਵਾਰ ਦੀ ਟੱਕਰ ਹੋਣ ਨਾਲ ਮੌਤ ਹੋ ਗਈ, ਜਿਸ ਦੇ ਚਲਦੇ ਗੁੱਸੇ ਵਿਚ ਆ ਕੇ ਲੋਕਾਂ ਵਲੋਂ ਨੈਸ਼ਨਲ ਹਾਈਵੇ ਜਾਮ ਕੀਤਾ ਗਿਆ ਅਤੇ ਉਕਤ ਰੋਡ ਤੋਂ ਲੋਡਡ ਟਰਾਲੀਆਂ ਬੰਦ ਕਰਨ ਦੀ ਮੰਗ ਕੀਤੀ ਗਈ। ਪੁਲਿਸ ਪ੍ਰਸ਼ਾਸਨ ਵੀ ਇਥੇ ਪਹੁੰਚਿਆ ਪਰ ਲੋਕਾਂ ਵਲੋਂ ਮਾਧੋਪੁਰ-ਸੁਜਾਨਪੁਰ ਨੈਸ਼ਨਲ ਹਾਈਵੇ ਜਾਮ ਕਰਕੇ ਢਾਈ ਘੰਟੇ ਤੋਂ ਰੱਖਿਆ ਹੋਇਆ ਹੈ। ਲੋਕਾਂ ਦਾ ਕਹਿਣਾ ਹੈ ਕਿ ਡੀ.ਸੀ. ਮੈਡਮ ਆਪ ਆ ਕੇ ਭਰੋਸਾ ਦੇਣ ਕਿ ਅੱਗੇ ਤੋਂ ਲੋਡਡ ਗੱਡੀਆਂ ਇਸ ਰੋਡ ਉਤੇ ਨਹੀਂ ਚੱਲਣਗੀਆਂ ਤਾਂ ਹੀ ਜਾਮ ਹਟਾਉਣਗੇ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ