ਕੈਂਚੀ ਧਾਮ ਪੁੱਜੇ ਰਾਸ਼ਟਰਪਤੀ ਦਰੋਪਦੀ ਮੁਰਮੂ
                  
ਨੈਨੀਤਾਲ, 4 ਅਕਤੂਬਰ- ਰਾਸ਼ਟਰਪਤੀ ਦਰੋਪਦੀ ਮੁਰਮੂ ਨੈਨੀਤਾਲ ਦੇ ਬਾਬਾ ਨੀਮ ਕਰੌਲੀ ਪਹੁੰਚੇ ਹਨ। ਇਹ ਪਹਿਲੀ ਵਾਰ ਹੈ ਕਿ ਜਦੋਂ ਦੇਸ਼ ਦੇ ਕਿਸੇ ਰਾਸ਼ਟਰਪਤੀ ਨੇ ਕੈਂਚੀ ਧਾਮ ਦਾ ਦੌਰਾ ਕੀਤਾ ਹੈ। ਰਾਸ਼ਟਰਪਤੀ ਦੀ ਇਸ ਯਾਤਰਾ ਲਈ ਮੰਦਰ ਸਵੇਰੇ 6 ਵਜੇ ਤੋਂ ਦੁਪਹਿਰ 12 ਵਜੇ ਤੱਕ ਆਮ ਸ਼ਰਧਾਲੂਆਂ ਲਈ ਬੰਦ ਕਰ ਦਿੱਤਾ ਗਿਆ।
ਇਸ ਤੋਂ ਪਹਿਲਾਂ ਰਾਸ਼ਟਰਪਤੀ ਸ਼ਕਤੀਪੀਠ ਮਾਂ ਨੈਣਾ ਦੇਵੀ ਮੰਦਰ ਪਹੁੰਚੇ ਅਤੇ ਪ੍ਰਾਰਥਨਾ ਕੀਤੀ। ਉਨ੍ਹਾਂ ਨੇ ਦੇਸ਼ ਦੀ ਖੁਸ਼ੀ, ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ।
ਇਸ ਦੇ ਨਾਲ ਹੀ ਪੂਰੇ ਇਲਾਕੇ ਵਿਚ ਸੁਰੱਖਿਆ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ। ਐਸ.ਐਸ.ਪੀ. ਨੈਨੀਤਾਲ ਨੇ ਪੂਰੇ ਇਲਾਕੇ ਨੂੰ ਰੈੱਡ ਜ਼ੋਨ ਘੋਸ਼ਿਤ ਕੀਤਾ ਹੈ ਅਤੇ ਸੁਰੱਖਿਆ ਲਈ 1500 ਤੋਂ ਵੱਧ ਅਧਿਕਾਰੀ ਅਤੇ ਸੈਨਿਕ ਤਾਇਨਾਤ ਕੀਤੇ ਗਏ ਹਨ।
ਕੈਂਚੀ ਧਾਮ ਦਾ ਦੌਰਾ ਕਰਨ ਤੋਂ ਬਾਅਦ ਰਾਸ਼ਟਰਪਤੀ ਨੈਨੀਤਾਲ ਵਿਚ ਕੁਮਾਉਂ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਵਿਚ ਸ਼ਾਮਿਲ ਹੋਣਗੇ। ਉਹ 11:35 ਤੋਂ 12:15 ਤੱਕ ਸਮਾਰੋਹ ਵਿਚ 20 ਵਿਦਿਆਰਥੀਆਂ ਨੂੰ ਸੋਨੇ ਦੇ ਤਗਮੇ ਪ੍ਰਦਾਨ ਕਰਨਗੇ। ਕੁਮਾਉਂ ਯੂਨੀਵਰਸਿਟੀ ਨੇ ਇਸ ਸਾਲ ਆਪਣਾ 51ਵਾਂ ਸਥਾਪਨਾ ਸਾਲ ਪੂਰਾ ਕਰ ਲਿਆ ਹੈ ਅਤੇ ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਦਾ ਪਹਿਲਾ ਨਾਗਰਿਕ ਕਨਵੋਕੇਸ਼ਨ ਸਮਾਰੋਹ ਵਿਚ ਮੁੱਖ ਮਹਿਮਾਨ ਹੋਵੇਗਾ।
        
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
      
            
;        
                        
;        
                        
;        
                        
;        
                        
;        
                        
;        
                        
;        
                        
;