JALANDHAR WEATHER

ਕੈਲੀਫੋਰਨੀਆ ਟਰੱਕ ਹਾਦਸੇ ਦਾ ਦੋਸ਼ੀ ਜਸ਼ਨਪ੍ਰੀਤ ਸਿੰਘ ਟੌਕਸੀਕੋਲੋਜੀ ਟੈਸਟ ਤੋਂ ਬਾਅਦ ਨਸ਼ੇ ਕਰਕੇ ਡਰਇਵਿੰਗ ਕਰਨ ਦੇ ਦੋਸ਼ਾਂ ਤੋਂ ਮੁਕਤ

ਸਾਨ ਫਰਾਂਸਿਸਕੋ, 4 ਅਕਤੂਬਰ (ਐਸ. ਅਸ਼ੋਕ ਭੌਰਾ)- ਸੈਨ ਬਰਨਾਰਡੀਨੋ ਕਾਉਂਟੀ ਜ਼ਿਲ੍ਹਾ ਅਟਾਰਨੀ ਦੇ ਦਫ਼ਤਰ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਓਨਟਾਰੀਓ ਵਿਚ ਅੱਠ ਵਾਹਨਾਂ ਨਾਲ ਹਾਦਸੇ ਕਰਨ ਦੇ ਦੋਸ਼ੀ ਇਕ ਸੈਮੀ-ਟਰੱਕ ਡਰਾਈਵਰ ਜਸ਼ਨਪ੍ਰੀਤ ਸਿੰਘ ਨੂੰ ਹੁਣ ਡੀ. ਯੂ. ਆਈ.(ਡਰਈਵਿੰਗ ਅੰਡਰ ਇਨਫਲਿਊਐਂਸ) ਦੇ ਦੋਸ਼ਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਕਿਉਂਕਿ ਟੌਕਸੀਕੋਲੋਜੀ ਰਿਪੋਰਟਾਂ ਤੋਂ ਬਾਅਦ ਉਸ ਦੇ ਖੂਨ ਵਿਚ ਜਾਂਚ ਕੀਤੇ ਗਏ ਕਿਸੇ ਵੀ ਨਸ਼ੀਲੇ ਪਦਾਰਥ ਦੀ ਪੁਸ਼ਟੀ ਨਹੀਂ ਹੋਈ। ਯੂਬਾ ਸਿਟੀ ਦੇ 21 ਸਾਲਾ ਜਸ਼ਨਪ੍ਰੀਤ ਸਿੰਘ ਨੂੰ 21 ਅਕਤੂਬਰ ਨੂੰ ਵੈਸਟ ਵੈਲੀ ਡਿਟੈਂਸ਼ਨ ਸੈਂਟਰ ਵਿਚ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਹੇਠ ਗੱਡੀ ਚਲਾਉਣ ਅਤੇ ਵਾਹਨਾਂ ਨਾਲ ਕਤਲ ਦੇ ਸ਼ੱਕ ਵਿਚ ਗ੍ਰਿਫਤਾਰ ਕਰਕੇ ਉਸ 'ਤੇ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਵਿਚ ਤਿੰਨ ਲੋਕਾਂ ਦੀ ਮੌਤ ਤੇ ਚਾਰ ਜ਼ਖ਼ਮੀ ਹੋ ਗਏ ਸਨ।

ਜਸ਼ਨਪ੍ਰੀਤ ਦੇ ਪੰਜਾਬ ਰਹਿੰਦੇ ਮਾਪਿਆਂ ਦੇ ਇਸ ਦਾਅਵੇ ਨੂੰ ਵੀ ਬੂਰ ਪਿਆ ਹੈ ਕਿ ਉਨ੍ਹਾਂ ਦਾ ਪੁੱਤਰ ਕੋਈ ਨਸ਼ਾਂ ਨਹੀ ਕਰਦਾ ਸੀ। ਉਧਰ ਜ਼ਿਲ੍ਹਾ ਅਟਾਰਨੀ ਨੇ ਕਿਹਾ ਹੈ ਕਿ ਜਸ਼ਨਪ੍ਰੀਤ ’ਤੇ ਦਰਜ ਮੁਕੱਦਮੇ ‘ਚੋਂ ਡੀ. ਯੂ. ਆਈ. ਦੀਆਂ ਕਾਨੂੰਨੀ ਧਾਰਾਵਾਂ ਨੂੰ ਹਟਾ ਦਿੱਤਾ ਗਿਆ ਹੈ। ਡੀ. ਏ.(ਡਿਸਟ੍ਰਿਕ ਅਟਾਰਨੀ) ਨੇ ਕਿਹਾ ਕਿ ਸਿੰਘ 'ਤੇ ਹਾਲੇ ਵੀ ਬੇਹੱਦ ਲਾਪਰਵਾਹੀ ਨਾਲ ਵਾਹਨਾਂ ਨਾਲ ਕਤਲ ਦੇ ਦੋਸ਼ ਹਨ ਤੇ ਕੈਲੀਫੋਰਨੀਆ ਹਾਈਵੇਅ ਪੈਟਰੋਲ ਨੇ ਕਿਹਾ ਸੀ ਕਿ ਹਾਈ ਵੇ 10 ‘ਤੇ ਹਾਦਸੇ ਤੋਂ ਠੀਕ ਪਹਿਲਾਂ ਪੱਛਮ ਵੱਲ ਜਾਣ ਵਾਲੀਆਂ ਲੇਨਾਂ 'ਤੇ ਆਵਾਜਾਈ ਹੌਲੀ ਹੋ ਗਈ ਸੀ ਪਰ ਸਿੰਘ ਦਾ ਟਰੱਕ ਨਹੀਂ ਰੁਕਿਆ ਅਤੇ ਵਿਸ਼ਾਲ ਚੇਨ ਰਿਐਕਸ਼ਨ ਕਰੈਸ਼ ਦਾ ਕਾਰਨ ਬਣਿਆ। ਜਸ਼ਨਪ੍ਰੀਤ ਸਿੰਘ ਇਸ ਵੇਲੇ ਬਿਨਾਂ ਜ਼ਮਾਨਤ ਦੇ ਹਿਰਾਸਤ ਵਿਚ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ