ਭਗਵਾਨਪੁਰੀਆ ਦੇ ਗੈਂਗਸਟਰਾਂ ਤੋਂ ਹਥਿਆਰ ਬਰਾਮਦ
ਜਲੰਧਰ, 28 ਅਕਤੂਬਰ- ਪੰਜਾਬ ਵਿਚ ਸੰਗਠਿਤ ਅਪਰਾਧ ਅਤੇ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਲੜੀ ਵਿਰੁੱਧ ਇਕ ਵੱਡੀ ਕਾਰਵਾਈ ਵਿਚ ਜਲੰਧਰ ਪੁਲਿਸ ਨੇ ਛੇ ਪਿਸਤੌਲ (.32 ਬੋਰ) ਬਰਾਮਦ ਕੀਤੇ ਹਨ। ਪੰਜਾਬ ਪੁਲਿਸ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਹੋਰ ਜਾਂਚ ਜਾਰੀ ਹੈ। ਛੇ ਦਿਨ ਪਹਿਲਾਂ ਇਕ ਮੁਕਾਬਲੇ ਵਿਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਪੁੱਛਗਿੱਛ ਤੋਂ ਬਾਅਦ ਇਹ ਜ਼ਬਤ ਕੀਤੇ ਗਏ ਸਨ।
ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਜਲੰਧਰ ਕਮਿਸ਼ਨਰੇਟ ਪੁਲਿਸ ਨੇ ਇਹ ਹਥਿਆਰ ਮਨਕਰਨ ਸਿੰਘ ਦਿਓਲ, ਸਿਮਰਨਜੀਤ ਸਿੰਘ ਅਤੇ ਜੈਵੀਰ ਸਿੰਘ ਤੋਂ ਬਰਾਮਦ ਕੀਤੇ ਹਨ। ਮੁਕਾਬਲੇ ਵਾਲੀ ਥਾਂ ਤੋਂ ਦੋ ਪਿਸਤੌਲ ਵੀ ਬਰਾਮਦ ਕੀਤੇ ਗਏ ਹਨ। ਹੁਣ ਤੱਕ ਮੁਲਜ਼ਮਾਂ ਤੋਂ ਕੁੱਲ ਅੱਠ ਪਿਸਤੌਲ ਬਰਾਮਦ ਕੀਤੇ ਗਏ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਿਆ ਹੈ ਕਿ ਗ੍ਰਿਫ਼ਤਾਰ ਮੁਲਜ਼ਮ ਜੱਗੂ ਭਾਗਵਾਪੁਰੀਆ ਗੈਂਗ ਦੇ ਨਜ਼ਦੀਕੀ ਸਾਥੀ ਹਨ ਅਤੇ ਉਨ੍ਹਾਂ ਨੇ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਪ੍ਰਾਪਤ ਕੀਤੇ ਸਨ। ਮੁਲਜ਼ਮ ਇਹ ਹਥਿਆਰ ਪੰਜਾਬ ਵਿਚ ਕੰਮ ਕਰ ਰਹੇ ਅਪਰਾਧਿਕ iਰੋਹਾਂ ਨੂੰ ਸਪਲਾਈ ਕਰ ਰਹੇ ਸਨ।
ਇਸ ਸਬੰਧ ਵਿੱਚ ਰਾਮਾ ਮੰਡੀ ਪੁਲਿਸ ਸਟੇਸ਼ਨ ਵਿੱਚ ਕੇਸ ਦਰਜ ਕੀਤਾ ਗਿਆ ਹੈ। ਪੁਲਿਸ ਹੁਣ ਇਸ ਸਪਲਾਈ ਨੈੱਟਵਰਕ ਦੇ ਅੱਗੇ ਅਤੇ ਪਿੱਛੇ ਸਬੰਧਾਂ ਦਾ ਪੂਰੀ ਤਰ੍ਹਾਂ ਪਤਾ ਲਗਾਉਣ ਲਈ ਹੋਰ ਜਾਂਚ ਕਰ ਰਹੀ ਹੈ।
;
;
;
;
;
;
;
;