JALANDHAR WEATHER

ਛੱਠ ਪੂਜਾ ਦਾ ਅੱਜ ਆਖ਼ਰੀ ਦਿਨ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀਆਂ ਵਧਾਈਆਂ

ਨਵੀਂ ਦਿੱਲੀ, 28 ਅਕਤੂਬਰ- ਅੱਜ ਛੱਠ ਤਿਉਹਾਰ ਦਾ ਆਖਰੀ ਦਿਨ ਹੈ। ਇਹ ਚਾਰ ਦਿਨਾਂ ਦਾ ਤਿਉਹਾਰ 25 ਅਕਤੂਬਰ ਨੂੰ ਸ਼ੁਰੂ ਹੋਇਆ ਸੀ। ਅੱਜ ਚੜ੍ਹਦੇ ਸੂਰਜ ਨੂੰ ਅਰਘ ਦੇਣ ਤੋਂ ਬਾਅਦ ਇਹ ਵਰਤ ਖ਼ਤਮ ਹੋ ਗਿਆ। ਦੇਸ਼ ਅਤੇ ਵਿਦੇਸ਼ਾਂ ਵਿਚ ਛੱਠ ਤਿਉਹਾਰ ਧੂਮਧਾਮ ਨਾਲ ਮਨਾਇਆ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨੇ ਛੱਠ ਪੂਜਾ ਦੀ ਵਧਾਈ ਦਿੱਤੀ ਤੇ ਟਵੀਟ ਕਰ ਕਿਹਾ ਕਿ ਇਸ ਚਾਰ ਦਿਨਾਂ ਦੀ ਰਸਮ ਦੌਰਾਨ ਅਸੀਂ ਛੱਠ ਪੂਜਾ ਦੀ ਆਪਣੀ ਸ਼ਾਨਦਾਰ ਪਰੰਪਰਾ ਦੇ ਬ੍ਰਹਮ ਪ੍ਰਗਟਾਵੇ ਦੇ ਗਵਾਹ ਬਣੇ। ਇਸ ਪਵਿੱਤਰ ਤਿਉਹਾਰ ਦਾ ਹਿੱਸਾ ਰਹੇ ਸਾਰੇ ਸ਼ਰਧਾਲੂਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਦਿਲੋਂ ਵਧਾਈਆਂ। ਛੱਟੀ ਮਾਈਆ ਦੀਆਂ ਬੇਅੰਤ ਅਸੀਸਾਂ ਹਮੇਸ਼ਾ ਤੁਹਾਡੇ ਜੀਵਨ ਨੂੰ ਰੌਸ਼ਨ ਕਰਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ