ਪੁਲਿਸ ਤੇ ਬਦਮਾਸ਼ਾਂ ਵਿਚਾਲੇ ਗੋਲੀਬਾਰੀ, ਦੋ ਕਾਬੂ
ਬੀਣੇਵਾਲ, (ਹੁਸ਼ਿਆਰਪੁਰ), 24 ਅਕਤੂਬਰ (ਬੈਜ ਚੌਧਰੀ)- ਗੜ੍ਹਸ਼ੰਕਰ ਪੁਲਿਸ ਵਲੋਂ ਅੱਜ ਤੜਕੇ ਸਵੇਰੇ ਕਰੀਬ 6 ਵਜੇ ਪਿੰਡ ਬਾਰਾਪੁਰ ਨੇੜੇ ਜੰਗਲ ਵਿਚ ਦੋ ਬਦਮਾਸ਼ਾਂ ਦਾ ਐਨਕਾਊਂਟਰ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੇ ਬਾਰਾਪੁਰ-ਕੁਨੈਲ ਰੋਡ ’ਤੇ ਨਾਕਾ ਲਗਾਇਆ ਹੋਇਆ ਸੀ। ਸਵੇਰੇ ਕਰੀਬ 6 ਵਜੇ ਇਕ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਆਏ ਤੇ ਜਦ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਪੁਲਿਸ ਪਾਰਟੀ ’ਤੇ ਗੋਲੀ ਚਲਾ ਦਿੱਤੀ।
ਇਕ ਗੋਲੀ ਸਤਨਾਮ ਸਿੰਘ ਏ. ਐਸ. ਆਈ. ਦੇ ਲੱਗੀ, ਜਿਸ ਦਾ ਬੁਲਟ ਪਰੂਫ਼ ਜੈਕੇਟ ਪਾਈ ਹੋਣ ਕਾਰਨ ਬਚਾਅ ਹੋ ਗਿਆ। ਦੂਜੀ ਗੋਲੀ ਪੁਲਿਸ ਦੀ ਗੱਡੀ ’ਤੇ ਲੱਗੀ।ਪੁਲਿਸ ਵਲੋਂ ਕੀਤੀ ਜਵਾਬੀ ਫਾਇਰਿੰਗ ਵਿਚ ਇਕ ਗੋਲੀ ਬਦਮਾਸ਼ ਕਰਨ ਜਜ ਪਾਲ ਨਿਵਾਸੀ ਬਸੀ ਬਜੀਦ ਥਾਣਾ ਹਰਿਆਣਾ ਦੀ ਲੱਤ ਵਿਚ ਲੱਗੀ। ਉਸ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਚ ਭਰਤੀ ਕਰਵਾਇਆ ਗਿਆ ਹੈ, ਜਦ ਕਿ ਦੂਸਰਾ ਬਦਮਾਸ਼ ਸਿਮਰਪ੍ਰੀਤ ਸਿੰਘ ਸਿੰਮੂ ਨਿਵਾਸੀ ਇਬਰਾਹੀਮ ਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
;
;
;
;
;
;
;
;
;