JALANDHAR WEATHER

ਟੇਕਆੱਫ਼ ਦੌਰਾਨ ਜਹਾਜ਼ ਨੂੰ ਲੱਗੀ ਅੱਗ, ਦੋ ਦੀ ਮੌਤ

ਵੈਨੇਜ਼ੁਏਲਾ, 24 ਅਕਤੂਬਰ- ਵੈਨੇਜ਼ੁਏਲਾ ਦੇ ਤਾਚੀਰਾ ਰਾਜ ਵਿਚ ਇਕ ਦੁਖਦਾਈ ਜਹਾਜ਼ ਹਾਦਸਾ ਵਾਪਰਿਆ। ਪੈਰਾਮਿਲੋ ਹਵਾਈ ਅੱਡੇ ’ਤੋਂ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਇਕ ਨਿੱਜੀ P1-31 ਜਹਾਜ਼ ਅੱਗ ਦੀ ਲਪੇਟ ਵਿਚ ਆ ਗਿਆ ਤੇ ਇਸ ਵਿਚ ਸਵਾਰ ਚਾਲਕ ਦਲ ਦੇ ਦੋ ਮੈਂਬਰਾਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ।

ਹਾਦਸੇ ਵਿਚ ਸ਼ਾਮਿਲ ਜਹਾਜ਼ ਦੋ ਇੰਜਣਾਂ ਵਾਲਾ ਪਾਈਪਰ P1-31“1 ਸੀ। ਇਹ ਸਥਾਨਕ ਸਮੇਂ ਅਨੁਸਾਰ ਸਵੇਰੇ 9:52 ਵਜੇ ਉਡਾਣ ਭਰਨ ਦੀ ਕੋਸ਼ਿਸ਼ ਕਰਦੇ ਸਮੇਂ ਉਡਾਣ ਭਰਨ ਵਿਚ ਅਸਫ਼ਲ ਰਿਹਾ ਤੇ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਰੁਕ ਗਿਆ ਤੇ ਰਨਵੇਅ ਨਾਲ ਟਕਰਾ ਕੇ ਹਾਦਸਾਗ੍ਰਸਤ ਹੋ ਗਿਆ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ