ਦਿੱਲੀ ਦੇ ਬ੍ਰਹਮਪੁੱਤਰ ਅਪਾਰਟਮੈਂਟਸ 'ਚ ਲੱਗੀ ਅੱਗ, ਬਚਾਅ ਕਾਰਜ ਜਾਰੀ

ਨਵੀਂ ਦਿੱਲੀ, 18 ਅਕਤੂਬਰ-ਦਿੱਲੀ ਦੇ ਬ੍ਰਹਮਪੁੱਤਰ ਅਪਾਰਟਮੈਂਟਸ ਵਿਚ ਅੱਗ ਲੱਗ ਗਈ ਹੈ। ਛੇ ਗੱਡੀਆਂ ਮੌਕੇ 'ਤੇ ਭੇਜੀਆਂ ਗਈਆਂ ਹਨ। ਅੱਗ ਬੁਝਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।ਅਪਾਰਟਮੈਂਟਸ ਦੇ ਨਿਵਾਸੀ ਵਿਨੋਦ ਨੇ ਕਿਹਾ ਕਿ ਮੇਰੀ ਧੀ ਦਾ ਵਿਆਹ ਕੁਝ ਮਹੀਨਿਆਂ ਵਿਚ ਹੋਣ ਵਾਲਾ ਹੈ ਅਤੇ ਸਾਡੇ ਦੁਆਰਾ ਖਰੀਦੇ ਗਏ ਸਾਰੇ ਗਹਿਣੇ, ਸੋਨਾ ਅਤੇ ਕੱਪੜੇ ਵੀ ਅੰਦਰ ਹਨ। ਮੇਰੀ ਪਤਨੀ ਅਤੇ ਮੇਰਾ ਇਕ ਬੱਚਾ ਸੜ ਗਿਆ ਹੈ। ਉਹ ਹਸਪਤਾਲ ਵਿਚ ਹਨ, ਸਾਨੂੰ ਕੋਈ ਪਤਾ ਨਹੀਂ ਹੈ ਕਿ ਅੱਗ ਕਿਵੇਂ ਲੱਗੀ। ਮੇਰਾ ਘਰ ਤੀਜੀ ਮੰਜ਼ਿਲ 'ਤੇ ਹੈ।