ਬੱਸ ਵਲੋਂ ਦਰੜੇ ਜਾਣ ਕਾਰਨ ਦੋ ਸਕੂਲੀ ਬੱਚੀਆਂ ਦੀ ਮੌਤ

ਮਾਨਸਾ,18 ਅਕਤੂਬਰ- ਅੱਜ ਮਾਨਸਾ ਦੇ ਝੁਨੀਰ ਨੇੜੇ ਮਾਨਸਾ ਰੋਡ ਉਪਰ ਸਥਿਤ ਬਾਜੀਗਰ ਬਸਤੀ ਨਾਲ ਸੰਬੰਧਿਤ ਸਰਕਾਰੀ ਸਕੂਲ ਦੇ ਵਿਦਿਆਰਥੀ, ਜੋ ਆਪਣੇ ਪਿਤਾ ਨਾਲ ਸਕੂਟਰੀ ’ਤੇ ਜਾ ਰਹੇ ਸਨ, ਨੂੰ ਪਿਛੋਂ ਆ ਰਹੀ ਰੋਡਵੇਜ ਬੱਸ ਨੇ ਦਰੜ ਦਿੱਤਾ। ਜਾਣਕਾਰੀ ਅਨੁਸਾਰ ਬੱਸ ਉਪਰ ਚੜ ਜਾਣ ਕਾਰਨ ਦੋ ਬੱਚੀਆਂ ਦੀ ਮੌਕੇ ’ਤੇ ਮੌਤ ਹੋ ਗਈ, ਜਿਸ ਤੋਂ ਬਾਅਦ ਬੱਸ ਨੂੰ ਪੁਲਿਸ ਵਲੋਂ ਆਪਣੇ ਕਬਜ਼ੇ ਵਿਚ ਲੈ ਲਿਆ ਗਿਆ ਹੈ।