ਅੱਜ ਛੱਤੀਸਗੜ੍ਹ ’ਚ 208 ਨਕਸਲੀ ਕਰਨਗੇ ਆਤਮ ਸਮਰਪਣ

ਰਾਏਪੁਰ, 17 ਅਕਤੂਬਰ- ਅਧਿਕਾਰਤ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਛੱਤੀਸਗੜ੍ਹ ਵਿਚ ਕੁੱਲ 208 ਨਕਸਲੀ 153 ਹਥਿਆਰਾਂ ਸਮੇਤ ਆਤਮ ਸਮਰਪਣ ਕਰਨਗੇ ਅਤੇ ਮੁੜ ਵਸੇਬੇ ਵਿਚੋਂ ਗੁਜ਼ਰਨਗੇ। ਉਨ੍ਹਾਂ ਕਿਹਾ ਕਿ ਇਸ ਨਾਲ ਅਬੂਝਮਾੜ ਦਾ ਜ਼ਿਆਦਾਤਰ ਹਿੱਸਾ ਨਕਸਲੀ ਪ੍ਰਭਾਵ ਤੋਂ ਮੁਕਤ ਹੋ ਜਾਵੇਗਾ ਅਤੇ ਉੱਤਰੀ ਬਸਤਰ ਵਿਚ ਲਾਲ ਦਹਿਸ਼ਤ ਦਾ ਅੰਤ ਹੋ ਜਾਵੇਗਾ। ਹੁਣ ਸਿਰਫ਼ ਦੱਖਣੀ ਬਸਤਰ ਬਚਿਆ ਹੈ।