JALANDHAR WEATHER

ਅੱਜ ਗੁਜਰਾਤ ਦੀ ਨਵੀਂ ਕੈਬਿਨਟ ਚੁੱਕੇਗੀ ਸਹੁੰ

ਗਾਂਧੀਨਗਰ, ਅਕਤੂਬਰ- ਗੁਜਰਾਤ ਦੀ ਨਵੀਂ ਕੈਬਨਿਟ ਸ਼ੁੱਕਰਵਾਰ ਸਵੇਰੇ 11:30 ਵਜੇ ਰਾਜਧਾਨੀ ਗਾਂਧੀਨਗਰ ਵਿਚ ਸਹੁੰ ਚੁੱਕੇਗੀ। ਵੀਰਵਾਰ ਨੂੰ ਮੁੱਖ ਮੰਤਰੀ ਭੂਪੇਂਦਰ ਪਟੇਲ ਦੇ ਮੰਤਰੀ ਮੰਡਲ ਦੇ ਸਾਰੇ 16 ਮੰਤਰੀਆਂ ਨੇ ਅਸਤੀਫ਼ਾ ਦੇ ਦਿੱਤਾ ਸੀ। ਇਸ ਫੇਰਬਦਲ ਨੂੰ ਰਾਜ ਵਿਚ 2027 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਨਾਲ ਜੋੜਿਆ ਜਾ ਰਿਹਾ ਹੈ।

ਰਿਪੋਰਟਾਂ ਅਨੁਸਾਰ ਮੰਤਰੀ ਮੰਡਲ ਵਿੱਚ ਨਵੇਂ ਚਿਹਰੇ ਸ਼ਾ‌ਮਿਲ ਕੀਤੇ ਜਾ ਸਕਦੇ ਹਨ, ਜਿਨ੍ਹਾਂ ਵਿਚ ਦੋ ਉਪ ਮੁੱਖ ਮੰਤਰੀ ਸ਼ਾਮਿਲ ਹਨ। ਗੁਜਰਾਤ ਕੈਬਨਿਟ ਵਿਚ ਮੁੱਖ ਮੰਤਰੀ ਸਮੇਤ 17 ਮੰਤਰੀ ਸਨ, ਜਿਨ੍ਹਾਂ ਵਿਚ ਅੱਠ ਕੈਬਨਿਟ ਮੰਤਰੀ ਅਤੇ ਅੱਠ ਰਾਜ ਮੰਤਰੀ ਸ਼ਾਮਿਲ ਸਨ। ਇਹ ਗਿਣਤੀ ਹੁਣ ਵਧ ਕੇ 26 ਹੋ ਜਾਵੇਗੀ।

ਕਾਂਗਰਸ ਤੋਂ ਭਾਜਪਾ ਵਿਚ ਜਾਣ ਵਾਲੇ ਵਿਧਾਇਕ ਵੀ ਮੰਤਰੀ ਬਣ ਸਕਦੇ ਹਨ। ਗੁਜਰਾਤ ਵਿਧਾਨ ਸਭਾ ਵਿਚ 182 ਵਿਧਾਇਕ ਹਨ। ਕੁੱਲ ਗਿਣਤੀ ਦੇ 15% ਦੀ ਵੱਧ ਤੋਂ ਵੱਧ ਸੀਮਾ ਮੁੱਖ ਮੰਤਰੀ ਸਮੇਤ ਕੁੱਲ 27 ਮੰਤਰੀਆਂ ਦੀ ਆਗਿਆ ਦਿੰਦੀ ਹੈ।

ਭੁਪੇਂਦਰ ਪਟੇਲ ਸਤੰਬਰ 2021 ਵਿਚ ਪਹਿਲੀ ਵਾਰ ਵਿਜੇ ਰੁਪਾਨੀ ਦੀ ਥਾਂ ਮੁੱਖ ਮੰਤਰੀ ਬਣੇ। ਵਿਧਾਨ ਸਭਾ ਚੋਣਾਂ ਤੋਂ ਬਾਅਦ ਉਹ 12 ਦਸੰਬਰ, 2022 ਨੂੰ ਤੀਜੀ ਵਾਰ ਮੁੱਖ ਮੰਤਰੀ ਬਣੇ ਅਤੇ 16 ਵਿਧਾਇਕ ਮੰਤਰੀ ਬਣੇ ਸਨ।

ਹੁਣ ਇਕ ਨਵਾਂ ਮੰਤਰੀ ਮੰਡਲ ਬਣਾਇਆ ਜਾ ਰਿਹਾ ਹੈ। ਇਸ ਮੁੱਦੇ ’ਤੇ ਦੇਰ ਰਾਤ ਤੱਕ ਵਿਚਾਰ-ਵਟਾਂਦਰੇ ਜਾਰੀ ਰਹੇ। ਹਾਲਾਂਕਿ ਇਹ ਮੰਨਿਆ ਜਾ ਰਿਹਾ ਹੈ ਕਿ ਬਾਹਰ ਜਾਣ ਵਾਲੇ ਮੰਤਰੀ ਮੰਡਲ ਵਿਚੋਂ ਇਕ ਜਾਂ ਦੋ ਚਿਹਰੇ ਤਰੱਕੀਆਂ ਸਮੇਤ ਨਵੇਂ ਮੰਤਰੀ ਮੰਡਲ ਵਿਚ ਵਾਪਸ ਆ ਸਕਦੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ