JALANDHAR WEATHER

ਭਾਰਤ ਨੇ ਅਮਰੀਕਾ ਲਈ ਡਾਕ ਸੇਵਾਵਾਂ ’ਤੇ ਲੱਗੀ ਪਾਬੰਦੀ ਹਟਾਈ

ਨਵੀਂ ਦਿੱਲੀ, 15 ਅਕਤੂਬਰ- ਭਾਰਤ ਸਰਕਾਰ ਨੇ ਸੰਯੁਕਤ ਰਾਜ ਅਮਰੀਕਾ ਲਈ ਸਾਰੀਆਂ ਡਾਕ ਸੇਵਾਵਾਂ ’ਤੇ ਲੱਗੀ ਅਸਥਾਈ ਪਾਬੰਦੀ ਹਟਾ ਦਿੱਤੀ ਹੈ। ਅੱਜ ਤੋਂ ਸੰਯੁਕਤ ਰਾਜ ਅਮਰੀਕਾ ਲਈ ਡਾਕ ਸੇਵਾਵਾਂ ਆਮ ਵਾਂਗ ਮੁੜ ਸ਼ੁਰੂ ਹੋ ਜਾਣਗੀਆਂ। ਪਹਿਲਾਂ 25 ਅਗਸਤ ਨੂੰ ਭਾਰਤੀ ਡਾਕ ਵਿਭਾਗ ਨੇ ਅਸਥਾਈ ਤੌਰ ’ਤੇ ਡਾਕ ਸੇਵਾਵਾਂ ਨੂੰ ਮੁਅੱਤਲ ਕਰ ਦਿੱਤਾ ਸੀ।

ਮੁਅੱਤਲੀ ਦਾ ਕਾਰਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਵੇਂ ਟੈਰਿਫ ਨਿਯਮ ਸਨ। ਟਰੰਪ ਪ੍ਰਸ਼ਾਸਨ ਨੇ ਇਸ ਸਾਲ 30 ਜੁਲਾਈ ਨੂੰ ਇਕ ਆਦੇਸ਼ ਜਾਰੀ ਕੀਤਾ, ਜਿਸ ਵਿਚ 29 ਅਗਸਤ ਤੋਂ ਪ੍ਰਭਾਵੀ 70,000 ਰੁਪਏ ਤੱਕ ਦੇ ਸਮਾਨ ’ਤੇ ਟੈਰਿਫ ਛੋਟਾਂ ਨੂੰ ਖਤਮ ਕਰ ਦਿੱਤਾ ਗਿਆ।

ਹੁਣ ਤੱਕ ਭਾਰਤ ਤੋਂ ਸੰਯੁਕਤ ਰਾਜ ਅਮਰੀਕਾ ਡਾਕ ਰਾਹੀਂ ਸਾਮਾਨ ਭੇਜਣ ਵੇਲੇ, ਪ੍ਰਾਪਤਕਰਤਾ ਦੁਆਰਾ ਪਹੁੰਚਣ ’ਤੇ ਸੰਯੁਕਤ ਰਾਜ ਅਮਰੀਕਾ ਵਿਚ ਕਸਟਮ ਡਿਊਟੀ ਦਾ ਭੁਗਤਾਨ ਕਰਨਾ ਪੈਂਦਾ ਸੀ। ਨਵੀਂ ਪ੍ਰਣਾਲੀ ਦੇ ਤਹਿਤ ਕਸਟਮ ਡਿਊਟੀ ਹੁਣ ਬੁਕਿੰਗ ਦੇ ਸਮੇਂ (ਭਾਰਤ ਵਿਚ) ਇਕੱਠੀ ਕੀਤੀ ਜਾਵੇਗੀ। ਇਸ ਨੂੰ ਡਿਲੀਵਰਡ ਡਿਊਟੀ ਪੇਡ ਵਜੋਂ ਜਾਣਿਆ ਜਾਂਦਾ ਹੈ।

ਇਹ ਡਿਊਟੀ ਸਿੱਧੇ ਅਮਰੀਕੀ ਅਧਿਕਾਰੀਆਂ ਨੂੰ ਭੇਜੀ ਜਾਵੇਗੀ। ਇਹ ਅਮਰੀਕਾ ਵਿਚ ਪ੍ਰਾਪਤਕਰਤਾ ਨੂੰ ਹੋਣ ਵਾਲੀ ਕਿਸੇ ਵੀ ਅਸੁਵਿਧਾ ਨੂੰ ਖਤਮ ਕਰੇਗਾ ਅਤੇ ਕਸਟਮ ਕਲੀਅਰੈਂਸ ਨੂੰ ਤੇਜ਼ ਕਰੇਗਾ। ਨਵੀਂ ਡੀ.ਡੀ.ਪੀ. ਸਹੂਲਤ ਲਈ ਕੋਈ ਵਾਧੂ ਖਰਚਾ ਨਹੀਂ ਹੋਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ