JALANDHAR WEATHER

ਰਾਜਸਥਾਨ ਬੱਸ ਹਾਦਸਾ: ਮਰੇ ਲੋਕਾਂ ਦੀ ਪਛਾਣ ਲਈ ਡੀ.ਐਨ.ਏ. ਸੈਂਪਲਿੰਗ ਸ਼ੁਰੂ

ਜੋਧਪੁਰ, 15 ਅਕਤੂਬਰ- ਰਾਜਸਥਾਨ ਦੇ ਜੈਸਲਮੇਰ ਵਿਖੇ ਬੱਸ ’ਚ ਅੱਗ ਲੱਗਣ ਕਾਰਨ ਮਰੇ 20 ਲੋਕਾਂ ਦੀ ਪਛਾਣ ਕਰਨ ਲਈ ਡੀ.ਐਨ.ਏ. ਸੈਂਪਲਿੰਗ ਸ਼ੁਰੂ ਹੋ ਗਈ ਹੈ। ਆਪਣੇ ਮੈਂਬਰਾਂ ਦੀ ਭਾਲ ਕਰ ਰਹੇ ਪਰਿਵਾਰਾਂ ਦੇ ਦੋ ਮੈਂਬਰਾਂ ਤੋਂ ਨਮੂਨੇ ਲਏ ਜਾ ਰਹੇ ਹਨ। ਜੋਧਪੁਰ ਦੇ ਮਹਾਤਮਾ ਗਾਂਧੀ ਹਸਪਤਾਲ ਅਤੇ ਜੈਸਲਮੇਰ ਦੇ ਜਵਾਹਰ ਹਸਪਤਾਲ ਵਿਚ ਡੀ.ਐਨ.ਏ. ਸੈਂਪਲਿੰਗ ਦੇ ਪ੍ਰਬੰਧ ਕੀਤੇ ਗਏ ਹਨ। ਇਸ ਤੋਂ ਪਹਿਲਾਂ ਮੰਗਲਵਾਰ ਦੇਰ ਰਾਤ ਜੈਸਲਮੇਰ ਤੋਂ 19 ਲਾਸ਼ਾਂ ਜੋਧਪੁਰ ਲਿਆਂਦੀਆਂ ਗਈਆਂ ਸਨ। ਇਸ ਵਿਚ ਸਿਰਫ਼ ਹੱਡੀਆਂ ਵਾਲਾ ਹੀ ਇਕ ਬੰਡਲ ਸ਼ਾਮਿਲ ਸੀ। ਇਕ ਵਿਅਕਤੀ ਦੀ ਲਾਸ਼ ਪਹਿਲਾਂ ਹੀ ਜੋਧਪੁਰ ਵਿਚ ਸੀ।

ਦਰਅਸਲ ਮੰਗਲਵਾਰ ਦੁਪਹਿਰ 3:30 ਵਜੇ ਜੈਸਲਮੇਰ-ਜੋਧਪੁਰ ਹਾਈਵੇਅ ’ਤੇ ਇਕ ਏ.ਸੀ. ਸਲੀਪਰ ਬੱਸ ਨੂੰ ਅੱਗ ਲੱਗ ਗਈ। ਹਾਦਸੇ ਵਿਚ 20 ਯਾਤਰੀ ਜ਼ਿੰਦਾ ਸੜ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਲਾਸ਼ਾਂ ਬੱਸ ਦੇ ਨਾਲ ਚਿਪਕ ਗਈਆਂ ਸਨ ਅਤੇ ਕੁਝ ਕੋਲਿਆਂ ਵਿਚ ਸੜ ਗਏ ਸਨ।

ਹਾਦਸੇ ਵਿਚ ਇਕੋ ਪਰਿਵਾਰ ਦੇ ਪੰਜ ਮੈਂਬਰਾਂ ਦੀ ਵੀ ਮੌਤ ਹੋ ਗਈ ਸੀ। ਅੱਗ ਵਿਚ ਪੰਦਰਾਂ ਲੋਕ 70 ਪ੍ਰਤੀਸ਼ਤ ਤੱਕ ਸੜ ਗਏ। ਜ਼ਖਮੀਆਂ ਵਿਚ ਇਕ ਜੋੜਾ ਵੀ ਸ਼ਾਮਿਲ ਹੈ, ਜੋ ਵਿਆਹ ਤੋਂ ਪਹਿਲਾਂ ਦੀ ਸ਼ੂਟਿੰਗ ਤੋਂ ਬਾਅਦ ਜੋਧਪੁਰ ਵਾਪਸ ਆ ਰਿਹਾ ਸੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ