JALANDHAR WEATHER

ਮੁਲਾਜ਼ਮ ਨੂੰ ਕੰਮ ਤੋਂ ਕੱਢਣ 'ਤੇ ਵਾਟਰ ਸਪਲਾਈ ਵਰਕਰ ਟੈਂਕੀ 'ਤੇ ਚੜ੍ਹੇ

ਹੁਸ਼ਿਆਰਪੁਰ, 14 ਅਕਤੂਬਰ (ਬਲਜਿੰਦਰਪਾਲ ਸਿੰਘ)-ਵਾਟਰ ਸਪਲਾਈ ਵਿਭਾਗ ਦੇ ਇਕ ਵਰਕਰ ਨੂੰ ਕਥਿਤ ਤੌਰ 'ਤੇ ਤੰਗ-ਪ੍ਰੇਸ਼ਾਨ ਕਰਕੇ ਕੰਮ ਤੋਂ ਕੱਢੇ ਜਾਣ ਦੇ ਰੋਸ ਵਜੋਂ ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਵਲੋਂ ਹੁਸ਼ਿਆਰਪੁਰ ਵਿਖੇ ਪੈਟਰੋਲ ਦੀਆਂ ਬੋਤਲਾਂ ਸਮੇਤ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਕੇ ਵਿਧਾਇਕ ਅਤੇ ਪਿੰਡ ਮਿਰਜ਼ਾਪੁਰ ਦੀ ਸਰਪੰਚ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੀ ਸੂਚਨਾ ਮਿਲਣ 'ਤੇ ਪੁਲਿਸ ਦੇ ਅਧਿਕਾਰੀ ਤੇ ਵਿਭਾਗ ਦੇ ਐਕਸੀਅਨ ਨੇ ਮੌਕੇ 'ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸਮਝਾਉਣ ਦਾ ਯਤਨ ਕੀਤਾ। ਯੂਨੀਅਨ ਆਗੂਆਂ ਨੇ ਮੰਗ ਕੀਤੀ ਕਿ ਕੰਮ ਤੋਂ ਕੱਢੇ ਗਏ ਵਰਕਰ ਨੂੰ ਤੁਰੰਤ ਮੁੜ ਕੰਮ 'ਤੇ ਰੱਖਿਆ ਜਾਵੇ ਅਤੇ ਵਰਕਰਾਂ ਨੂੰ ਤੰਗ-ਪ੍ਰੇਸ਼ਾਨ ਕਰਨਾ ਬੰਦ ਕੀਤਾ ਜਾਵੇ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ