ਅੰਮ੍ਰਿਤਸਰ ਦਿਹਾਤੀ ਪੁਲਿਸ ਵਲੋਂ ਪਿਸਤੌਲ,2 ਜ਼ਿੰਦਾ ਰੌਂਦ ਤੇ ਇਕ ਡਰੋਨ ਸਮੇਤ 2 ਗ੍ਰਿਫਤਾਰ

ਅਟਾਰੀ,(ਅੰਮ੍ਰਿਤਸਰ), 14 ਅਕਤੂਬਰ (ਰਾਜਿੰਦਰ ਸਿੰਘ ਰੂਬੀ/ਗੁਰਦੀਪ ਸਿੰਘ)- ਪੰਜਾਬ ਸਰਕਾਰ ਵਲੋਂ ਨਸ਼ਾ ਤਸਕਰਾਂ ’ਤੇ ਗੈਰ ਕਾਨੂੰਨੀ ਘਟਨਾਵਾਂ ਖ਼ਿਲਾਫ਼ ਵਿੱਢੀ ਮੁਹਿੰਮ ਦੇ ਤਹਿਤ ਪੁਲਿਸ ਮੁਖੀ ਜ਼ਿਲ੍ਹਾ ਅੰਮ੍ਰਿਤਸਰ (ਦਿਹਾਤੀ) ਤੇ ਗੁਰਿੰਦਰਪਾਲ ਸਿੰਘ ਡੀ.ਐਸ.ਪੀ (ਡੀ) ਦੀ ਅਗਵਾਈ ਵਿਚ ਸੀ.ਆਈ.ਏ ਸਟਾਫ਼ ਵਲੋਂ ਸਫ਼ਲਤਾ ਹਾਸਿਲ ਕਰਦਿਾਂ ਇਕ ਗਲੌਕ ਪਿਸਤੌਲ, 2 ਜਿੰਦਾ ਰੌਂਦ, ਇਕ ਛੋਟਾ ਡਰੋਨ ਅਤੇ ਇਕ ਐਕਟਿਵਾ ਸਮੇਤ 2 ਦੋਸ਼ੀਆ ਨੂੰ ਕਾਬੂ ਕੀਤਾ ਗਿਆ।
ਪੁਲਿਸ ਵਲੋਂ ਜਾਰੀ ਕੀਤੇ ਗਏ ਪ੍ਰੈਸ ਨੋਟ ਵਿਚ ਦੱਸਿਆ ਗਿਆ ਹੈ ਕਿ ਸੀ.ਆਈ.ਏ. ਸਟਾਫ਼ ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਕਿ ਰੋਹਿਤ ਅਤੇ ਸਾਜਨ ਵਾਸੀਆਨ ਅਟਾਰੀ ਪਾਕਿਸਤਾਨ ਤੋਂ ਡਰੋਨ ਰਾਹੀਂ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਦੇ ਹਨ। ਅੱਜ ਵੀ ਇਹ ਦੋਨੋਂ ਅਸਲਾ ਸਪਲਾਈ ਕਰਨ ਲਈ ਅਟਾਰੀ ਤੋਂ ਅੰਮ੍ਰਿਤਸਰ ਵਾਲੀ ਸਾਈਡ ਨੂੰ ਆ ਰਹੇ ਹਨ, ਜਿਸ ਤੇ ਤੁਰੰਤ ਕਾਰਵਾਈ ਕਰਦਿਆ ਸੀ.ਆਈ.ਏ. ਸਟਾਫ਼ ਦੀ ਟੀਮ ਵਲੋਂ ਖਾਸਾ ਅੱਡਾ ਤੋਂ ਥੋੜਾ ਅੱਗੇ ਨਵੇਂ ਬਣ ਰਹੇ ਪੁੱਲ਼ ਤੋਂ ਨਾਕਾਬੰਦੀ ਕਰਕੇ ਉਕਤ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਸ ਸੰਬੰਧੀ ਉਕਤ ਦੋਸ਼ੀਾਂ ਖ਼ਿਲਾਫ਼ ਥਾਣਾ ਘਰਿੰਡਾ ਵਿਖੇ ਅਸਲਾ ਐਕਟ ਵਾਧਾ ਜੁਰਮ ਅਸਲਾ ਐਕਟ ਤਹਿਤ ਪਰਚਾ ਦਰਜ ਕਰਕੇ ਤਫਤੀਸ਼ ਕੀਤੀ ਜਾ ਰਹੀ ਹੈ।ਉਕਤ ਗ੍ਰਿਫ਼ਤਾਰ ਦੋਸ਼ੀਾਂ ਦੇ ਅਗਲੇ ਤੇ ਪਿਛਲੇ ਲਿੰਕਾਂ ਨੂੰ ਚੰਗੀ ਤਰ੍ਹਾਂ ਖੰਘਾਲਿਆ ਜਾ ਰਿਹਾ ਹੈ ਅਤੇ ਹੋਰ ਜਿਸ ਕਿਸੇ ਦੀ ਸ਼ਮੂਲੀਅਤ ਸਾਹਮਣੇ ਆਵੇਗੀ, ਉਸ ਵਿਰੁੱਧ ਕਰਵਾਈ ਕੀਤੀ ਜਾਵੇਗੀ।