JALANDHAR WEATHER

ਜੈਸ਼ੰਕਰ ਨੇ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਉਖਨਾ ਨਾਲ ਕੀਤੀ ਮੁਲਾਕਾਤ

ਨਵੀਂ ਦਿੱਲੀ , 13 ਅਕਤੂਬਰ (ਏਐਨਆਈ): ਵਿਦੇਸ਼ ਮੰਤਰੀ ਐਸ. ਜੈਸ਼ੰਕਰ ਨੇ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਉਖਨਾ ਨਾਲ ਮੁਲਾਕਾਤ ਕੀਤੀ ਅਤੇ ਦੇਸ਼ਾਂ ਵਿਚਕਾਰ ਰਣਨੀਤਕ ਭਾਈਵਾਲੀ ਨੂੰ ਅੱਗੇ ਵਧਾਉਣ 'ਤੇ ਉਨ੍ਹਾਂ ਦੀਆਂ "ਨਿੱਘੀਆਂ ਭਾਵਨਾਵਾਂ" ਦੀ ਸ਼ਲਾਘਾ ਕੀਤੀ। ਜੈਸ਼ੰਕਰ ਨੇ ਵਿਸ਼ਵਾਸ ਪ੍ਰਗਟ ਕੀਤਾ ਕਿ ਉਖਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਮੰਗਲਵਾਰ ਨੂੰ ਹੋਈ ਗੱਲਬਾਤ ਦੁਵੱਲੀ ਦੋਸਤੀ ਦੇ ਅਗਲੇ ਦਹਾਕੇ ਲਈ ਇਕ ਅਗਾਂਹਵਧੂ ਰਾਹ ਤਿਆਰ ਕਰੇਗੀ।

ਭਾਰਤ ਦੀ ਆਪਣੀ ਸਰਕਾਰੀ ਫੇਰੀ ਸ਼ੁਰੂ ਕਰਦੇ ਹੋਏ ਮੰਗੋਲੀਆ ਦੇ ਰਾਸ਼ਟਰਪਤੀ ਖੁਰੇਲਸੁਖ ਉਖਨਾ ਨਾਲ ਮੁਲਾਕਾਤ ਕਰਨਾ ਸਨਮਾਨ ਦੀ ਗੱਲ ਹੈ। ਵਿਸ਼ਵਾਸ ਹੈ ਕਿ ਕੱਲ੍ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀਆਂ ਗੱਲਬਾਤ ਸਾਡੀ ਦੋਸਤੀ ਦੇ ਅਗਲੇ ਦਹਾਕੇ ਲਈ ਇਕ ਅਗਾਂਹਵਧੂ ਰਾਹ ਤਿਆਰ ਕਰੇਗੀ । ਉਖਨਾ 4 ਦਿਨਾਂ ਦੇ ਰਾਜ ਦੌਰੇ 'ਤੇ ਦਿੱਲੀ ਪਹੁੰਚੇ ਹਨ । ਉਨ੍ਹਾਂ ਦਾ ਹਵਾਈ ਅੱਡੇ 'ਤੇ ਸਿਵਲ ਏਵੀਏਸ਼ਨ ਰਾਜ ਮੰਤਰੀ ਮੁਰਲੀਧਰ ਮੋਹੋਲ ਨੇ ਸਵਾਗਤ ਕੀਤਾ ਗਿਆ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ