ਰਾਹੁਲ ਗਾਂਧੀ ਦੇ ਦੋਸ਼ ਗਲਤ ਤੇ ਬੇ-ਬੁਨਿਆਦ- ਚੋਣ ਕਮਿਸ਼ਨ


ਨਵੀਂ ਦਿੱਲੀ, 18 ਸਤੰਬਰ- ਰਾਹੁਲ ਗਾਂਧੀ ਵਲੋਂ ਚੋਣ ਕਮਿਸ਼ਨ ’ਤੇ ਲਗਾਏ ਗਏ ਵੋਟ ਚੋਰੀ ਦੇ ਦੋਸ਼ਾਂ ਦਾ ਕਮਿਸ਼ਨ ਵਲੋਂ ਜਵਾਬ ਦਿੱਤਾ ਗਿਆ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਰਾਹੁਲ ਗਾਂਧੀ ਦੇ ਦੋਸ਼ ਬੇ-ਬੁਨਿਆਦ ਹਨ ਤੇ ਇਨ੍ਹਾਂ ਵਿਚ ਕੋਈ ਸਚਾਈ ਨਹੀਂ ਹੈ। ਕਮਿਸ਼ਨ ਨੇ ਕਿਹਾ ਕਿ ਬਿਨਾਂ ਕਿਸੇ ਵੀ ਅਪੀਲ ਦੇ ਕੋਈ ਵੀ ਵੋਟ ਡਿਲੀਟ ਨਹੀਂ ਹੁੰਦਾ ਤੇ ਰਾਹੁਲ ਵਲੋਂ ਆਲੰਦ ਸੀਟ ਸੰਬੰਧੀ ਲਗਾਏ ਗਏ ਵੋਟ ਚੋਰੀ ਤੇ ਵੋਟ ਡਿਲੀਟ ਦੇ ਦੋਸ਼ ਗਲਤ ਹਨ ਕਿਉਂਕਿ ਉਥੇ 2023 ਵਿਚ ਕਾਂਗਰਸ ਦੀ ਹੀ ਜਿੱਤ ਹੋਈ ਸੀ ਤੇ ਉਥੇ ਨਾਂਅ ਕੱਟਣ ਦੇ ਮਾਮਲੇ ’ਚ ਐਫ਼.ਆਈ.ਆਰ. ਦਰਜ ਕੀਤੀ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਵੋਟਰਾਂ ਦੇ ਨਾਂਅ ਕਦੇ ਵੀ ਆਨ ਲਾਈਨ ਰਾਹੀਂ ਡਿਲੀਟ ਨਹੀਂ ਹੁੰਦੇ।