ਆਪਣੇ ਨਿਵਾਸ ਤੋਂ ਪੰਜਾਬ ਲਈ ਰਵਾਨਾ ਹੋਏ ਰਾਹੁਲ ਗਾਂਧੀ

ਨਵੀਂ ਦਿੱਲੀ, 15 ਸਤੰਬਰ - ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਆਪਣੇ ਨਿਵਾਸ ਤੋਂ ਰਵਾਨਾ ਹੋਏ। ਉਹ ਅੱਜ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ।
ਦੱਸ ਦਈਏ ਕਿ ਪੰਜਾਬ ਦੇ ਹੜ੍ਹ ਪੀੜਤ ਖੇਤਰਾਂ ਦਾ ਦੌਰਾ ਕਰਨ ਲਈ ਅੰਮਿ੍ਤਸਰ ਵਿਸ਼ੇਸ਼ ਜਹਾਜ਼ ਰਾਹੀਂ ਪੁੱਜਣਗੇ । ਜਿਥੋਂ ਉਹ ਅਜਨਾਲਾ, ਡੇਰਾ ਬਾਬਾ ਨਾਨਕ ਅਤੇ ਦੀਨਾਨਗਰ ਵਿਖੇ ਹੜ੍ਹ ਪੀੜਤ ਖੇਤਰਾਂ ਦਾ ਦੌਰਾ ਕਰਨ ਉਪਰੰਤ ਪਠਾਨਕੋਟ ਹਵਾਈ ਅੱਡੇ ਤੋਂ ਵਾਪਸ ਮੁੜ ਜਾਣਗੇ । ਰਾਹੁਲ ਗਾਂਧੀ ਦਾ ਹੜ੍ਹ ਪੀੜਤ ਖੇਤਰਾਂ ਦੇ ਦੌਰੇ ਦਾ ਪ੍ਰੋਗਰਾਮ ਮਗਰਲੇ ਕਈ ਦਿਨਾਂ ਤੋਂ ਬਣ ਰਿਹਾ ਸੀ ਪਰ ਉਹ ਬਿਹਾਰ ਸਮੇਤ ਕੁਝ ਹੋਰ ਨਿਰਧਾਰਿਤ ਪੋ੍ਰਗਰਾਮਾਂ ਵਿਚ ਰੁੱਝੇ ਹੋਏ ਸਨ ।