JALANDHAR WEATHER

ਹੜ੍ਹਾਂ ਕਾਰਨ ਪੰਜਾਬ ਦੀ ਸਥਿਤੀ ਬਹੁਤ ਗੰਭੀਰ - ਹਰਭਜਨ ਸਿੰਘ

ਮੁੰਬਈ ,11 ਸਤੰਬਰ- ਪੰਜਾਬ ਦੇ ਹੜ੍ਹਾਂ ਬਾਰੇ, ਸਾਬਕਾ ਕ੍ਰਿਕਟਰ ਅਤੇ 'ਆਪ' ਸੰਸਦ ਮੈਂਬਰ ਹਰਭਜਨ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੀ ਸਥਿਤੀ ਬਹੁਤ ਗੰਭੀਰ ਹੈ। ਸਰਕਾਰ ਰਾਹਤ ਲਈ ਕੰਮ ਕਰ ਰਹੀ ਹਨ। ਪਰ ਇਸ ਵਿਚ ਸਮਾਂ ਲੱਗੇਗਾ। ਆਉਣ ਵਾਲਾ ਸਮਾਂ ਬਹੁਤ ਮਹੱਤਵਪੂਰਨ ਹੋਵੇਗਾ ਕਿਉਂਕਿ ਜਦੋਂ ਪਾਣੀ ਘੱਟ ਜਾਵੇਗਾ ਤਾਂ ਸਾਨੂੰ ਨੁਕਸਾਨ ਦਾ ਪਤਾ ਲੱਗੇਗਾ। ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਇਆ, ਕਈ ਹੈਕਟੇਅਰ ਜ਼ਮੀਨ ਡੁੱਬ ਗਈ ਅਤੇ ਲੋਕਾਂ ਦੇ ਘਰ ਵਹਿ ਗਏ।

ਸਭ ਤੋਂ ਵੱਡੀ ਚੁਣੌਤੀ ਇਹ ਹੋਵੇਗੀ ਕਿ ਪਾਣੀ ਦੁਆਰਾ ਲਿਆਂਦੀ ਗਈ ਰੇਤ ਨੂੰ ਕਿਵੇਂ ਹਟਾਇਆ ਜਾਵੇਗਾ । ਇਹ ਬੇਨਤੀ ਹੈ ਕਿ ਜੋ ਲੋਕ ਪੀੜਤ ਹ ਨ, ਉਨ੍ਹਾਂ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਅਸੀਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਬਿਹਾਰ ਵਿਚ ਹੜ੍ਹ ਪ੍ਰਭਾਵਿਤ ਲੋਕਾਂ ਦੀ ਜਲਦੀ ਰਿਕਵਰੀ ਦੀ ਕਾਮਨਾ ਕਰਦੇ ਹਾਂ ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ