JALANDHAR WEATHER

4 ਮੁਲਜ਼ਮਾਂ ਨੂੰ ਹਥਿਆਰਾਂ ਦੇ ਜ਼ਖ਼ੀਰੇ ਸਮੇਤ ਕੀਤਾ ਗ੍ਰਿਫਤਾਰ

ਚੰਡੀਗੜ੍ਹ, 11 ਸਤੰਬਰ (ਕਪਿਲ ਵਧਵਾ)-ਚੰਡੀਗੜ੍ਹ ਪੁਲਿਸ ਦੀ ਅਪਰਾਧ ਸ਼ਾਖਾ ਨੇ ਲੜੀਵਾਰ 4 ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਦਿਆਂ 2 ਦੇਸੀ ਕੱਟੇ, 2 ਪਿਸਤੌਲਾਂ ਸਮੇਤ 10 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ। ਕਾਬੂ ਕੀਤੇ ਗਏ ਵਿਅਕਤੀਆਂ ਦੀ ਪਛਾਣ ਰੋਹਨ, ਸੁਮਿਤ ਵਾਸੀਆਨ ਸੈਕਟਰ-38 ਪੱਛਮੀ, ਮੋਹਿਤ ਵਾਸੀ ਸੈਕਟਰ-56 ਅਤੇ ਬਬਲੂ ਵਾਸੀ ਲੁਧਿਆਣਾ ਵਜੋਂ ਹੋਈ ਹੈ ਜਿਨ੍ਹਾਂ ਵਿਰੁੱਧ ਅਸਲਾ ਐਕਟ ਦੀ ਧਾਰਾ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਅਧਿਕਾਰੀਆਂ ਦੀ ਕਾਰਵਾਈ ਬਾਰੇ ਜਾਣਕਾਰੀ ਦਿੰਦਿਆਂ ਐੱਸ. ਪੀ. ਜਸਬੀਰ ਸਿੰਘ ਨੇ ਦੱਸਿਆ ਕਿ ਸ਼ੁਰੂਆਤ ਵਿਚ ਗਸ਼ਤ ਦੌਰਾਨ ਸੈਕਟਰ 34-35 ਦੀ ਮਾਰਕੀਟ ਵਿਚੋਂ ਰੋਹਿਤ ਅਤੇ ਸੁਮਿਤ ਨੂੰ ਇਕ ਪਿਸਤੌਲ, ਇਕ ਦੇਸੀ ਕੱਟਾ ਅਤੇ 6 ਜ਼ਿੰਦਾ ਕਾਰਤੂਸ ਦੀ ਬਰਾਮਦਗੀ ਹੋਣ ਉਤੇ ਗ੍ਰਿਫ਼ਤਾਰ ਕੀਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਲੁਧਿਆਣਾ ਤੋਂ ਹਥਿਆਰਾਂ ਦੀ ਸਪਲਾਇਰ ਬਬਲੂ ਨੂੰ ਗ੍ਰਿਫਤਾਰ ਕੀਤਾ ਅਤੇ ਇਕ ਹੋਰ ਮੁਲਜ਼ਮ ਜਿਸ ਦੀ ਪਛਾਣ ਮੋਹਿਤ ਵਜੋਂ ਹੋਈ ਹੈ, ਨੂੰ ਵੀ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ। ਮੁਲਜ਼ਮਾਂ ਦੀ ਪੁੱਛਗਿੱਛ ਦੌਰਾਨ ਇਹ ਸਾਹਮਣੇ ਆਇਆ ਕਿ ਆਪਸੀ ਰੰਜਿਸ਼ ਕਾਰਨ ਉਕਤ ਨੌਜਵਾਨਾਂ ਨੇ ਨਾਜਾਇਜ਼ ਹਥਿਆਰ ਰੱਖੇ ਸਨ। ਇਸ ਮਾਮਲੇ ਦੀ ਜਾਂਚ ਜਾਰੀ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ