JALANDHAR WEATHER

ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਮਾਮਲੇ ਵਿਚ ਮੁਹਾਲੀ ਅਦਾਲਤ ਵਿਖੇ ਅੱਜ ਹੋਵੇਗੀ ਸੁਣਵਾਈ

ਐੱਸ. ਏ. ਐੱਸ. ਨਗਰ, 8 ਸਤੰਬਰ (ਕਪਿਲ ਵਧਵਾ)- ਮੁਹਾਲੀ ਜ਼ਿਲ੍ਹਾ ਅਦਾਲਤ ਵਿਚ ਅੱਜ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਵਿਰੁੱਧ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਦਰਜ ਮਾਮਲੇ ਦੀ ਸੁਣਵਾਈ ਹੋਵੇਗੀ। ਇਸ ਕੇਸ ਵਿਚ ਪੁਲਿਸ ਵਲੋਂ ਦਾਖ਼ਲ ਕੀਤੀ ਕੈਂਸਲੇਸ਼ਨ ਰਿਪੋਰਟ ’ਤੇ ਅਦਾਲਤ ਵਿਚ ਵਿਚਾਰ ਕੀਤਾ ਜਾਣਾ ਹੈ। ਇਸ ਦੇ ਨਾਲ ਹੀ ਤੀਜੀ ਧਿਰ ਵਲੋਂ ਇਸ ਰਿਪੋਰਟ ਦੇ ਵਿਰੋਧ ਵਿਚ ਦਾਇਰ ਕੀਤੀ ਗਈ ਪ੍ਰੋਟੈਸਟ ਪਟੀਸ਼ਨ ’ਤੇ ਵੀ ਚਰਚਾ ਕੀਤੀ ਜਾਣੀ ਹੈ। ਪਟੀਸ਼ਨਕਰਤਾ ਦਾ ਕਹਿਣਾ ਹੈ ਕਿ ਮਾਮਲੇ ਵਿਚ ਸਾਬਕਾ ਸਿਹਤ ਮੰਤਰੀ ਵਿਰੁੱਧ ਕਾਫ਼ੀ ਸਬੂਤ ਹੋਣ ਦੇ ਬਾਵਜੂਦ, ਇਸ ਤਰਾਂ ਜਾਂਚ ਨੂੰ ਰੱਦ ਕਰਨਾ ਨਿਆਂ ਦੇ ਖ਼ਿਲਾਫ਼ ਹੈ। ਜੱਜ ਹਰਦੀਪ ਸਿੰਘ ਦੀ ਅਦਾਲਤ ਵਲੋਂ ਅੱਜ ਪ੍ਰੋਟੈਸਟ ਪਟੀਸ਼ਨ ’ਤੇ ਵਿਚਾਰ ਕਰਕੇ ਉਕਤ ਮਾਮਲੇ ਦਾ ਅਗਲਾ ਰੁਖ ਤੈਅ ਕੀਤਾ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ