ਪਿੰਡ ਟੱਲੀ ਗੁਲਾਮ ਦੇ ਵਿਅਕਤੀ ਦੀ ਪਾਣੀ 'ਚ ਡੁੱਬਣ ਨਾਲ ਮੌਤ

ਫ਼ਿਰੋਜ਼ਪੁਰ, 6 ਸਤੰਬਰ-ਪਿੰਡ ਟੱਲੀ ਗੁਲਾਮ ਦੇ ਵਿਅਕਤੀ ਗੁਰਮੀਤ ਸਿੰਘ ਪੁੱਤਰ ਮਹਿਲ ਸਿੰਘ ਉਮਰ ਕਰੀਬ 50 ਸਾਲ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਪਤਨੀ ਦੀ ਦਵਾਈ ਲੈਣ ਨਿਕਲਿਆ ਪਾਣੀ ਵਿਚ ਘਰੋਂ ਸੀ। ਸੜਕ ਉਤੇ ਪਾਣੀ ਘੱਟ ਸੀ ਪਰ ਪੈਰ ਤਿਲਕਣ ਕਾਰਨ ਡੂੰਘੇ ਪਾਣੀ ਵਿਚ ਡੁੱਬ ਗਿਆ। ਕੁਝ ਦੂਰੀ ਉਤੇ ਪਿੰਡ ਹਾਮਦ ਚੱਕ ਤੋਂ ਖਾਲਸਾ ਏਡ ਅਤੇ ਇੰਦਰਜੀਤ ਨਿੱਕੂ ਦੀ ਟੀਮ ਵਲੋਂ ਗੁਰਮੀਤ ਸਿੰਘ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਪਰ ਉਦੋਂ ਤੱਕ ਉਸਦੀ ਮੌਤ ਹੋ ਚੁੱਕੀ ਸੀ।