JALANDHAR WEATHER

ਸੰਤ ਸੀਚੇਵਾਲ ਨੇ ਮੁੱਖ ਸਕੱਤਰ ਕੋਲ ਹਰੀਕੇ ਪੱਤਣ ਨੂੰ ਡੀ-ਸਿਲਟਿੰਗ ਕਰਵਾਉਣ ਦਾ ਮੁੱਦਾ ਉਠਾਇਆ

ਸੁਲਤਾਨਪੁਰ ਲੋਧੀ, 31 ਅਗਸਤ (ਜਗਮੋਹਣ ਸਿੰਘ ਥਿੰਦ) - ਦੇਰ ਸ਼ਾਮ ਨਾਲ ਹੜ੍ਹ ਪ੍ਰਭਾਵਿਤ ਇਲਾਕੇ ਵਿਚ ਪਹੁੰਚੇ ਪੰਜਾਬ ਦੇ ਮੁੱਖ ਸਕੱਤਰ ਕੇ.ਏ.ਪੀ. ਸਿਨਹਾ ਦੇ ਕੋਲ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਰੀਕੇ ਪੱਤਣ ਨੂੰ ਡੀ-ਸਿਲਟਿੰਗ ਕਰਵਾਉਣ ਦਾ ਮੁੱਦਾ ਉਠਾਉਂਦਿਆ ਕਿਹਾ ਕਿ ਜਦੋਂ ਤੱਕ ਦਰਿਆ ਦੀ ਡੀ-ਸਿਲਟਿੰਗ ਨਹੀਂ ਕਰਵਾਈ ਜਾਂਦੀ ਉਦੋਂ ਤੱਕ ਇਸ ਇਲਾਕੇ ਦੇ ਹਾਲਾਤ ਨਹੀਂ ਸੁਧਰ ਸਕਦੇ। ਸੰਤ ਸੀਚੇਵਾਲ ਨੇ ਦੱਸਿਆ ਕਿ ਇਹ ਇਲਾਕਾ ਪੰਜਾਬ ਦੇ 2 ਦਰਿਆਵਾਂ ਬਿਆਸ ਤੇ ਸਤਲੁਜ ਨਾਲ ਜੁੜਿਆ ਹੋਇਆ ਹੈ।


ਸੰਤ ਸੀਚੇਵਾਲ ਨੇ ਕਿਹਾ ਕਿ ਹਰ ਸਾਲ ਹੀ ਹਿਮਾਚਲ ਵਿਚ ਪੈਂਦੇ ਮੀਂਹ ਨਾਲ ਬਿਆਸ ਦਰਿਆ ਵਿਚ ਵੱਡੇ ਪੱਧਰ 'ਤੇ ਮਿੱਟੀ ਤੇ ਰੇਤਾ ਪਾਣੀ ਰਾਹੀਂ ਆ ਜਾਂਦੀ ਹੈ।ਜਿਹੜੀ ਹਰੀਕੇ ਹੈੱਡ 'ਤੇ ਜਮ੍ਹਾ ਹੁੰਦੀ ਰਹਿੰਦੀ ਹੈ। ਉਨ੍ਹਾਂ ਮੁੱਖ ਸਕੱਤਰ ਨੂੰ ਇਸ ਗੱਲ ਤੋਂ ਜਾਣੂ ਕਰਵਾਇਆ ਕਿ ਹਰੀਕੇ ਜਲਗਾਹ ਅਸਲ ਵਿਚ ਰਾਜਸਥਾਨ ਸਰਕਾਰ ਦਾ ਪੌਂਡ ਏਰੀਆ ਹੈ।
ਰਾਜਸਥਾਨ ਨੂੰ ਜਾਣ ਵਾਲੀ ਨਹਿਰ ਦਾ ਪਾਣੀ ਇਸ ਇਲਾਕੇ ਵਿਚ ਜਮ੍ਹਾ ਰਹਿੰਦਾ ਹੈ। ਇਸ ਬਾਬਤ ਰਾਜਸਥਾਨ ਸਰਕਾਰ ਨੇ 400 ਕਰੋੜ ਦਾ ਪ੍ਰੋਜੈਕਟ ਵੀ ਬਣਾਇਆ ਸੀ। ਸੰਤ ਸੀਚੇਵਾਲ ਨੇ ਦੱਸਿਆ ਕਿ ਬਿਆਸ ਦਰਿਆ ਵਿਚ ਗਾਰ ਜੰਮਣ ਕਾਰਨ ਇਹ ਉੱਚਾ ਵਗ ਰਿਹਾ ਹੈ ਜਦਕਿ ਇਸ ਦੇ ਨਾਲ ਲਗਦੀਆਂ ਜ਼ਮੀਨਾਂ ਨੀਵੀਆਂ ਹਨ।ਇਸ ਤੋਂ ਉਪਰੰਤ ਸੰਤ ਸੀਚੇਵਾਲ ਵਲੋਂ ਮੁੱਖ ਸਕੱਤਰ ਨੂੰ ਕਿਸ਼ਤੀ ਰਾਹੀਂ ਮੰਡ ਇਲਾਕੇ ਦੇ ਸਭ ਤੋਂ ਪ੍ਰਭਾਵਿਤ ਘਰਾਂ ਦਾ ਦੌਰਾ ਕਰਵਾਇਆ ਗਿਆ। ਹੜ੍ਹ ਦੌਰਾਨ ਇਹ ਘਰ ਬੁਰੀ ਤਰ੍ਹਾਂ ਨੁਕਸਾਨੇ ਗਏ ਹਨ। ਕਿਸਾਨਾਂ ਦੀਆਂ ਜਿੱਥੇ ਫ਼ਸਲਾਂ ਡੁੱਬੀਆਂ ਹਨ ਉੱਥੇ ਹੀ ਕਿਸਾਨਾਂ ਦੀਆਂ ਹੋਰ ਜ਼ਮੀਨ-ਜ਼ਾਇਦਾਦਾਂ ਨੂੰ ਵੀ ਵੱਡਾ ਨੁਕਸਾਨ ਪਹੁੰਚਿਆ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ