ਯੂਪੀਐਸਸੀ ਦੀ ਅੰਤਿਮ ਸੂਚੀ ਤੱਕ ਪਹੁੰਚਣ ਵਿਚ ਅਸਮਰੱਥ ਰਹਿਣ ਵਾਲੇ ਵਿਦਿਆਰਥੀਆਂ ਲਈ ਬਣਾਇਆ ਗਿਆ ਪ੍ਰਤਿਭਾ ਸੇਤੂ ਪੋਰਟਲ - ਪ੍ਰਧਾਨ ਮੰਤਰੀ

ਨਵੀਂ ਦਿੱਲੀ, 31 ਅਗਸਤ - ਪ੍ਰਧਾਨ ਮੰਤਰੀ ਮੋਦੀ ਦੀ ਮਨ ਕੀ ਬਾਤ ਦੇ 125ਵੇਂ ਐਡੀਸ਼ਨ ਵਿਚ ਕਿਹਾ, "ਯੂਪੀਐਸਸੀ ਸਿਵਲ ਸੇਵਾਵਾਂ ਪ੍ਰੀਖਿਆ ਦਾ ਆਯੋਜਨ ਕਰਦਾ ਹੈ, ਜੋ ਕਿ ਦੇਸ਼ ਦੀਆਂ ਸਭ ਤੋਂ ਔਖੀਆਂ ਪ੍ਰੀਖਿਆਵਾਂ ਵਿਚੋਂ ਇਕ ਹੈ। ਹਜ਼ਾਰਾਂ ਅਜਿਹੇ ਉਮੀਦਵਾਰ ਹਨ ਜੋ ਬਹੁਤ ਸਮਰੱਥ ਹਨ, ਪਰ ਥੋੜ੍ਹੇ ਜਿਹੇ ਫ਼ਰਕ ਨਾਲ ਅੰਤਿਮ ਸੂਚੀ ਵਿਚ ਪਹੁੰਚਣ ਵਿਚ ਅਸਮਰੱਥ ਹਨ। ਇਨ੍ਹਾਂ ਉਮੀਦਵਾਰਾਂ ਨੂੰ ਹੋਰ ਪ੍ਰੀਖਿਆਵਾਂ ਲਈ ਨਵੇਂ ਸਿਰੇ ਤੋਂ ਤਿਆਰੀ ਕਰਨੀ ਪੈਂਦੀ ਹੈ ਜਿਸ ਵਿਚ ਉਨ੍ਹਾਂ ਦਾ ਸਮਾਂ ਅਤੇ ਪੈਸਾ ਦੋਵੇਂ ਖਰਚ ਹੁੰਦੇ ਹਨ। ਇਸ ਲਈ, ਹੁਣ ਅਜਿਹੇ ਇਮਾਨਦਾਰ ਵਿਦਿਆਰਥੀਆਂ ਲਈ ਇਕ ਡਿਜੀਟਲ ਪਲੇਟਫਾਰਮ ਬਣਾਇਆ ਗਿਆ ਹੈ - ਪ੍ਰਤਿਭਾ ਸੇਤੂ ਪੋਰਟਲ। 'ਪ੍ਰਤੀਭਾ ਸੇਤੂ ਪੋਰਟਲ' ਉਨ੍ਹਾਂ ਉਮੀਦਵਾਰਾਂ ਦਾ ਡੇਟਾ ਸਟੋਰ ਕਰਦਾ ਹੈ ਜਿਨ੍ਹਾਂ ਨੇ ਯੂਪੀਐਸਸੀ ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੇ ਸਾਰੇ ਪੜਾਅ ਪਾਸ ਕੀਤੇ, ਪਰ ਉਨ੍ਹਾਂ ਦਾ ਨਾਮ ਅੰਤਿਮ ਮੈਰਿਟ ਸੂਚੀ ਵਿਚ ਨਹੀਂ ਆਇਆ... ਨਿੱਜੀ ਕੰਪਨੀਆਂ ਇਨ੍ਹਾਂ ਹੋਨਹਾਰ ਵਿਦਿਆਰਥੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਨੌਕਰੀ ਦੇ ਸਕਦੀਆਂ ਹਨ..."।