ਫਗਵਾੜਾ ਸ਼ੂਗਰ ਮਿੱਲ ’ਤੇ ਈ.ਡੀ. ਦੀ ਰੇਡ

ਫਗਵਾੜਾ (ਕਪੂਰਥਲਾ), (ਹਰਜੋਤ ਸਿੰਘ ਚਾਨਾ), 19 ਅਗਸਤ- ਫਗਵਾੜਾ ਸ਼ੂਗਰ ਮਿੱਲ ’ਤੇ ਈ.ਡੀ. ਵਲੋਂ ਛਾਪੇਮਾਰੀ ਕੀਤੀ ਗਈ ਹੈ। ਸਵੇਰੇ ਤੜਕਸਾਰ ਹੀ ਫਗਵਾੜਾ ਦੀ ਸ਼ੂਗਰ ਮਿੱਲ ’ਤੇ ਈ.ਡੀ. ਵਲੋਂ ਇਹ ਕਾਰਵਾਈ ਕੀਤੀ ਗਈ। ਇਸ ਸੰਬੰਧੀ ਮੌਕੇ ’ਤੇ ਅੰਦਰ ਮੌਜੂਦ ਵਰਕਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਈ.ਡੀ. ਵਲੋਂ ਸ਼ੂਗਰ ਮਿੱਲ ਦੇ ਅੰਦਰ ਛਾਪੇਮਾਰੀ ਕੀਤੀ ਗਈ ਹੈ।