JALANDHAR WEATHER

350 ਸਾਲਾਂ ਸ਼ਤਾਬਦੀ ਨੂੰ ਸਮਰਪਿਤ ਤਿੰਨ ਤੋਂ ਪੰਜ ਅਕਤੂਬਰ ਤੱਕ ਸਜਾਈ ਜਾਵੇਗੀ ‘ਗੁਰੂ ਸੀਸ ਮਾਰਗ ਯਾਤਰਾ’

ਅੰਮ੍ਰਿਤਸਰ, 20 ਅਗਸਤ (ਜਸਵੰਤ ਸਿੰਘ ਜੱਸ) - ਪੰਥਕ ਤਾਲਮੇਲ ਸੰਗਠਨ ਨਾਲ ਸੰਬੰਧਿਤ ਸਿੱਖ ਜਥੇਬੰਦੀਆਂ ਅਕਾਲ ਪੁਰਖ ਕੀ ਫੌਜ ਅੰਮ੍ਰਿਤਸਰ, ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ ਅਤੇ ਗਿਆਨ ਪ੍ਰਗਾਸ ਟਰੱਸਟ ਲੁਧਿਆਣਾ ਵਲੋਂ ਸਾਂਝੇ ਤੌਰ ’ਤੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਤਿੰਨ ਤੋਂ ਪੰਜ ਅਕਤੂਬਰ ਦੌਰਾਨ ਭਾਈ ਜੈਤਾ ਜੀ ਦੇ ਅਹਿਸਾਸ ਦੇ ਨਾਲ ਗੁਰੂ ਸੀਸ ਮਾਰਗ ਯਾਤਰਾ ਸਜਾਈ ਜਾਵੇਗੀ। ਇਸ ਗੱਲ ਦਾ ਪ੍ਰਗਟਾਵਾ ਅੱਜ ਇਥੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਐਡਵੋਕੇਟ ਜਸਵਿੰਦਰ ਸਿੰਘ, ਡਾਕਟਰ ਖੁਸ਼ਹਾਲ ਸਿੰਘ ਤੇ ਹੋਰ ਸਿੱਖ ਆਗੂਆਂ ਨੇ ਕੀਤਾ।

ਉਨ੍ਹਾਂ ਦੱਸਿਆ ਕਿ ਸੀਸਗੰਜ ਦਿੱਲੀ ਤੋਂ ਸੀਸਗੰਜ ਅਨੰਦਪੁਰ ਸਾਹਿਬ ਤੱਕ ਸਜਾਈ ਜਾਣ ਵਾਲੀ ਇਹ ਯਾਤਰਾ 3 ਅਕਤੂਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਚਾਂਦਨੀ ਚੌਂਕ ਤੋਂ ਆਰੰਭ ਹੋਵੇਗੀ ਅਤੇ ਜਿਨ੍ਹਾਂ ਰਸਤਿਆਂ ਤੇ ਪਿੰਡਾਂ ਤੋਂ ਭਾਈ ਜੈਤਾ ਜੀ ਗੁਰੂ ਸਾਹਿਬ ਦਾ ਪਵਿੱਤਰ ਸੀਸ ਲੈ ਕੇ ਅਨੰਦਪੁਰ ਸਾਹਿਬ ਪੁੱਜੇ ਸਨ, ਉਨ੍ਹਾਂ ਰਸਤਿਆਂ ਤੇ ਪਿੰਡਾਂ ਵਿਚੋਂ ਹੁੰਦੀ ਹੋਈ ਪੰਜ ਅਕਤੂਬਰ ਨੂੰ ਗੁਰਦੁਆਰਾ ਸੀਸਗੰਜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਿਖੇ ਪੁੱਜ ਕੇ ਸਮਾਪਤ ਹੋਵੇਗੀ।

ਉਨ੍ਹਾਂ ਦੱਸਿਆ ਕਿ ਸ਼ਤਾਬਦੀ ਨੂੰ ਸਮਰਪਿਤ ਉਕਤ ਸੰਸਥਾਵਾਂ ਵਲੋਂ ਦੇਸ਼ ਭਰ ਵਿਚ ਵੱਖ-ਵੱਖ ਥਾਵਾਂ ’ਤੇ 350 ਪ੍ਰਦਰਸ਼ਨੀਆਂ ਲਗਾਈਆਂ ਜਾਣਗੀਆਂ, ਜਿਨ੍ਹਾਂ ਵਿਚ ਗੁਰੂ ਸਾਹਿਬ ਦੀ ਸ਼ਹਾਦਤ ਨਾਲ ਸੰਬੰਧਿਤ ਇਤਿਹਾਸ ਨੂੰ ਦਰਸਾਇਆ ਜਾਵੇਗਾ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ