JALANDHAR WEATHER

ਘੁਮਾਣ ਵਿਖੇ ਨਿਊ ਮਾਡਲ ਟਾਊਨ ਕਲੋਨੀ 'ਚ ਚੱਲੀਆਂ ਗੋਲੀਆਂ, ਲੋਕਾਂ ਚ ਦਹਿਸ਼ਤ

ਘੁਮਾਣ (ਗੁਰਦਾਸਪੁਰ), 16 ਅਗਸਤ ਬੰਮਰਾਹ - ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਵਿਖੇ ਨਿਊ ਮਾਡਲ ਟਾਊਨ ਕਾਲੋਨੀ ਵਿਚ ਇਕ ਪਰਿਵਾਰ ਕੋਲੋਂ ਕੁਝ ਦਿਨ ਪਹਿਲਾਂ ਫਿਰੌਤੀ ਮੰਗਣ ਦੀ ਗੱਲ ਸਾਹਮਣੇ ਆਈ ਸੀ, ਜਿਸ ਤੋਂ ਬਾਅਦ ਅੱਜ ਨਿਊ ਮਾਡਲ ਟਾਊਨ ਕਾਲੋਨੀ ਵਿਖੇ ਰਾਤ 9:30 ਵਜੇ ਦੇ ਕਰੀਬ ਅਣਪਛਾਤੇ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ।
ਸੂਚਨਾ ਮਿਲਣ ਤੋਂ ਬਾਅਦ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਅਤੇ ਥਾਣਾ ਘੁਮਾਣ ਦੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ । ਭਾਵੇਂ ਕਿ ਗੋਲੀਆਂ ਚੱਲਣ ਤੋਂ ਬਾਅਦ ਨਾ ਤਾਂ ਉਹ ਪਰਿਵਾਰ ਸਾਹਮਣੇ ਆ ਰਿਹਾ ਜਿਨ੍ਹਾਂ 'ਤੇ ਗੋਲੀਆਂ ਚੱਲੀਆਂ ਹਨ ਅਤੇ ਨਾ ਹੀ ਪੁਲਿਸ ਇਸ ਸੰਬੰਧੀ ਕੋਈ ਸਪਸ਼ਟ ਜਵਾਬ ਦੇ ਰਹੀ ਹੈ । ਪਰ ਪੁਲਿਸ ਨੇ ਨਿਊ ਮਾਡਲ ਟਾਊਨ ਕਾਲੋਨੀ ਵਿਖੇ ਪਹਿਰਾ ਸਖ਼ਤ ਕੀਤਾ ਹੋਇਆ ਹੈ। ਕਾਲੋਨੀ ਵਿਚ ਰਹਿੰਦੇ ਸਥਾਨਕ ਵਾਸੀਆਂ ਨੇ ਦੱਸਿਆ ਕਿ ਗੋਲੀਆਂ ਚੱਲਣ ਦੀ ਆਵਾਜ਼ ਆਈ, ਜਿਸ ਤੋਂ ਬਾਅਦ ਜਲਦ ਹੀ ਪੁਲਿਸ ਦੀਆਂ ਗੱਡੀਆਂ ਕਾਲੋਨੀ ਵਿਚ ਪਹੁੰਚ ਗਈਆਂ । ਪੁਲਿਸ ਵਲੋਂ ਸੀਸੀਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਹਨ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ