ਗਲੰਟਰੀ ਐਵਾਰਡ ਲਈ ਚੁਣੇ ਜਾਣ ਤੋਂ ਬਾਅਦ ਵਿਧਾਇਕਾ ਨੀਨਾ ਮਿੱਤਲ ਨੇ ਵਿੰਗ ਕਮਾਂਡਰ ਅਮਨਦੀਪ ਸਿੰਘ ਨੂੰ ਕੀਤਾ ਸਨਮਾਨਿਤ

ਰਾਜਪੁਰਾ, 16 ਅਗਸਤ (ਰਣਜੀਤ ਸਿੰਘ)-ਅੱਜ ਇਥੇ ਅਮਨਦੀਪ ਕਾਲੋਨੀ ਵਾਸੀ ਵਿੰਗ ਕਮਾਂਡਰ ਅਮਨਦੀਪ ਸਿੰਘ ਨੂੰ ਦੇਸ਼ ਦੇ ਰਾਸ਼ਟਰਪਤੀ ਵਲੋਂ ਗਲੰਟਰੀ ਐਵਾਰਡ ਲਈ ਚੁਣੇ ਜਾਣ ਤੋਂ ਬਾਅਦ ਹਲਕਾ ਵਿਧਾਇਕਾ ਨੀਨਾ ਮਿੱਤਲ ਅਤੇ ਉਨ੍ਹਾਂ ਦੇ ਪੂਰੇ ਪਰਿਵਾਰ ਨੇ ਸਨਮਾਨਿਤ ਕੀਤਾ। ਦੱਸਣਯੋਗ ਹੈ ਕਿ ਅਮਨਦੀਪ ਸਿੰਘ ਵਿੰਗ ਕਮਾਂਡਰ ਸਮੇਤ ਪੂਰੇ ਪਰਿਵਾਰ ਨੇ ਭਾਰਤੀ ਸੈਨਾ ਦੀ ਸੇਵਾ ਕੀਤੀ ਹੈ। ਉਨ੍ਹਾਂ ਦੇ ਪਿਤਾ ਜੀ ਤੇ ਉਨ੍ਹਾਂ ਦੇ ਦਾਦਾ ਜੀ ਨੇ ਵੀ ਭਾਰਤੀ ਸੈਨਾ ਵਿਚ ਸੇਵਾਵਾਂ ਨਿਭਾਈਆਂ ਹਨ। ਹਲਕਾ ਰਾਜਪੁਰਾ ਵਿਚ ਅਮਨਦੀਪ ਸਿੰਘ ਨੂੰ ਗਲੰਟਰੀ ਐਵਾਰਡ ਮਿਲਣ ਉਤੇ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਇਸ ਗੱਲ ਨੂੰ ਲੈ ਕੇ ਮਾਣ ਮਹਿਸੂਸ ਕੀਤਾ ਜਾ ਰਿਹਾ ਹੈ।