ਦੋ ਧਿਰਾਂ 'ਚ ਕਿਸੇ ਗੱਲ ਨੂੰ ਲੈ ਕੇ ਹੋਇਆ ਤਕਰਾਰ, 2 ਜ਼ਖਮੀ
ਗੁਰੂ ਹਰ ਸਹਾਏ, 15 ਅਗਸਤ (ਕਪਿਲ ਕੰਧਾਰੀ)-ਅੱਜ ਜਿਥੇ ਦੇਸ਼ ਭਰ ਵਿਚ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਲੋਕਾਂ ਵਲੋਂ ਮਨਾਇਆ ਜਾ ਰਿਹਾ ਹੈ, ਉਥੇ ਹੀ ਗੁਰੂ ਹਰ ਸਹਾਏ ਸ਼ਹਿਰ ਦੀ ਗੁਰੂ ਕਰਮ ਸਿੰਘ ਬਸਤੀ ਵਿਖੇ ਅੱਜ ਦੋ ਧਿਰਾਂ ਵਿਚ ਆਪਸੀ ਟਕਰਾਰ ਹੋ ਗਿਆ, ਜਿਸ ਵਿਚ ਦੋ ਵਿਅਕਤੀਆਂ ਦੇ ਜ਼ਖਮੀ ਹੋਣ ਦੀ ਖਬਰ ਪ੍ਰਾਪਤ ਹੋਈ ਹੈ। ਜਾਣਕਾਰੀ ਅਨੁਸਾਰ ਅੱਜ ਗੁਰੂ ਕਰਮ ਸਿੰਘ ਬਸਤੀ ਵਿਖੇ 2 ਗੁਆਂਢੀਆਂ ਦਾ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਤਕਰਾਰ ਹੋ ਗਿਆ, ਜਿਸ ਵਿਚ ਉਨ੍ਹਾਂ ਵਲੋਂ ਇਕ-ਦੂਜੇ ਉੱਪਰ ਇੱਟਾਂ ਪੱਥਰ ਵੀ ਚਲਾਏ ਗਏ ਅਤੇ ਇਸ ਦੌਰਾਨ ਦੋ ਵਿਅਕਤੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੂੰ ਇਲਾਜ ਲਈ ਕਮਿਊਨਿਟੀ ਹੈਲਥ ਸੈਂਟਰ ਗੁਰੂ ਹਰ ਸਹਾਏ ਵਿਖੇ ਲਿਆਂਦਾ ਗਿਆ ਜਿਥੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਫਿਰੋਜ਼ਪੁਰ ਰੈਫਰ ਕਰ ਦਿੱਤਾ ਗਿਆ, ਉਥੇ ਹੀ ਇਸ ਸਬੰਧੀ ਗੁਰੂ ਹਰ ਸਹਾਏ ਪੁਲਿਸ ਨੂੰ ਪਤਾ ਚੱਲਦਿਆਂ ਹੀ ਪੁਲਿਸ ਪਾਰਟੀ ਮੌਕੇ ਉਤੇ ਪਹੁੰਚੀ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਪੁਲਿਸ ਪਾਰਟੀ ਵਲੋਂ ਕੁਝ ਵਿਅਕਤੀਆਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ।