JALANDHAR WEATHER

ਸੜਕੀ ਹਾਦਸੇ 'ਚ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ

ਤਪਾ ਮੰਡੀ, 15 ਅਗਸਤ (ਪ੍ਰਵੀਨ ਗਰਗ)-ਤਪਾ ਦੇ ਨਜ਼ਦੀਕੀ ਪਿੰਡ ਦਰਾਜ ਦੇ ਇਕ ਨੌਜਵਾਨ ਦੀ ਸੜਕ ਹਾਦਸੇ 'ਚ ਮੌਤ ਹੋਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਨੌਜਵਾਨ ਪਰਮਵੀਰ ਸਿੰਘ (24) ਪੁੱਤਰ ਦਰਸ਼ਨ ਸਿੰਘ ਵਾਸੀ ਦਰਾਜ ਜੋ ਕਿ ਤਪਾ ਵਿਖੇ ਇਕ ਬੈਂਕ 'ਚ ਨੌਕਰੀ ਕਰਦਾ ਸੀ, ਵੀਰਵਾਰ ਵਾਲੇ ਦਿਨ ਬੈਂਕ ਦੇ ਕੰਮ ਸਬੰਧੀ ਆਪਣੇ ਸਾਥੀ ਸਮੇਤ ਰਾਮਪੁਰਾ ਗਿਆ ਹੋਇਆ ਸੀ। ਜਦੋਂ ਉਹ ਬੈਂਕ ਦਾ ਕੰਮ ਸਮਾਪਤ ਕਰਕੇ ਰਾਮਪੁਰਾ ਫੂਲ ਤੋਂ ਮੋਟਰਸਾਈਕਲ ਰਾਹੀਂ ਤਪਾ ਪਰਤ ਰਹੇ ਸਨ ਤਾਂ ਮੁੱਖ ਮਾਰਗ ਉਤੇ ਪਿੱਛੋਂ ਇਕ ਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ ਉਹ ਸੜਕ ਉਤੇ ਡਿੱਗ ਕੇ ਗੰਭੀਰ ਰੂਪ 'ਚ ਜ਼ਖਮੀ ਹੋ ਗਿਆ ਜਦਕਿ ਦੂਸਰੇ ਨੌਜਵਾਨ ਦਾ ਬਚਾਅ ਰਿਹਾ।

ਹਾਦਸੇ 'ਚ ਗੰਭੀਰ ਜ਼ਖਮੀ ਹੋਏ ਨੌਜਵਾਨ ਨੂੰ ਤੁਰੰਤ ਚੁੱਕ ਕੇ ਭੁੱਚੋ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਉਸਦੀ ਹਾਲਤ ਗੰਭੀਰ ਦੇਖਦਿਆਂ ਬਠਿੰਡਾ ਰੈਫਰ ਕਰ ਦਿੱਤਾ। ਜਿਥੇ ਜ਼ਖਮਾਂ ਦੀ ਤਾਬ ਨਾ ਝੱਲਦਾ ਹੋਇਆ ਉਕਤ ਨੌਜਵਾਨ ਦਮ ਤੋੜ ਗਿਆ। ਫਿਲਹਾਲ ਪੁਲਿਸ ਵਲੋਂ ਇਸ ਹਾਦਸੇ ਨੂੰ ਲੈ ਕੇ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਉਕਤ ਨੌਜਵਾਨ ਆਪਣੇ ਮਾਂ-ਪਿਓ ਦਾ ਇਕਲੌਤਾ ਪੁੱਤਰ ਸੀ, ਜਿਸ ਦਾ ਨਵੰਬਰ ਮਹੀਨੇ 'ਚ ਵਿਆਹ ਵੀ ਸੀ। ਘਟਨਾ ਦਾ ਪਤਾ ਲੱਗਦੇ ਹੀ ਪੂਰੇ ਪਿੰਡ 'ਚ ਸੋਗ ਦੀ ਲਹਿਰ ਦੌੜ ਗਈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ