JALANDHAR WEATHER

ਰਾਬਰਟ ਵਾਡਰਾ 'ਤੇ 58 ਕਰੋੜ ਰੁਪਏ ਦੀ ਗ਼ੈਰ -ਕਾਨੂੰਨੀ ਕਮਾਈ ਦਾ ਦੋਸ਼, ਈ.ਡੀ. ਨੇ ਚਾਰਜਸ਼ੀਟ ਕੀਤੀ ਦਾਇਰ

ਨਵੀਂ ਦਿੱਲੀ , 10 ਅਗਸਤ - ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਦੇ ਪਤੀ ਰਾਬਰਟ ਵਾਡਰਾ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਹੈ। ਇਸ ਵਿਚ ਦਾਅਵਾ ਕੀਤਾ ਗਿਆ ਹੈ ਕਿ ਵਾਡਰਾ ਨੇ 58 ਕਰੋੜ ਰੁਪਏ ਦੀ ਗ਼ੈਰ-ਕਾਨੂੰਨੀ ਕਮਾਈ ਕੀਤੀ ਹੈ।  ਈ.ਡੀ. ਦਾ ਕਹਿਣਾ ਹੈ ਕਿ ਵਾਡਰਾ ਨੇ ਗੁਰੂਗ੍ਰਾਮ ਵਿਚ 3.5 ਏਕੜ ਜ਼ਮੀਨ ਰਿਸ਼ਵਤ ਵਜੋਂ ਲਈ ਸੀ। ਉਸ ਨੇ ਇਸ ਲਈ 7.5 ਕਰੋੜ ਰੁਪਏ ਦਿੱਤੇ। ਬਾਅਦ ਵਿਚ ਇਹ ਜ਼ਮੀਨ ਡੀ.ਐਲ.ਐਫ. ਕੰਪਨੀ ਨੂੰ 58 ਕਰੋੜ ਰੁਪਏ ਵਿਚ ਵੇਚ ਦਿੱਤੀ ਗਈ। ਈ.ਡੀ. ਦੇ ਅਨੁਸਾਰ, 58 ਕਰੋੜ ਰੁਪਏ ਵਿਚੋਂ, ਵਾਡਰਾ ਨੇ ਬਲੂ ਬ੍ਰੀਜ਼ ਟ੍ਰੇਡਿੰਗ ਪ੍ਰਾਈਵੇਟ ਲਿਮਟਿਡ (ਬੀ.ਬੀ.ਟੀ.ਪੀ.ਐਲ.) ਰਾਹੀਂ 5 ਕਰੋੜ ਰੁਪਏ ਅਤੇ ਸਕਾਈ ਲਾਈਟ ਹਾਸਪਿਟੈਲਿਟੀ ਪ੍ਰਾਈਵੇਟ ਲਿਮਟਿਡ (ਐਸ.ਐਲ.ਐਚ.ਪੀ.ਐਲ.) ਰਾਹੀਂ 53 ਕਰੋੜ ਰੁਪਏ ਕਮਾਏ।


ਦੋਵੇਂ ਕੰਪਨੀਆਂ ਵਾਡਰਾ ਦੇ ਵਪਾਰਕ ਨੈੱਟਵਰਕ ਨਾਲ ਜੁੜੀਆਂ ਦੱਸੀਆਂ ਜਾਂਦੀਆਂ ਹਨ। ਜਾਂਚ ਏਜੰਸੀ ਨੇ ਕਿਹਾ ਕਿ ਇਹ ਰਕਮ ਇਕ ਅਜਿਹੇ ਸਰੋਤ ਤੋਂ ਪੈਦਾ ਹੋਈ ਸੀ ਜਿਸ ਨੂੰ ਪਹਿਲਾਂ ਹੀ ਅਪਰਾਧ ਐਲਾਨਿਆ ਜਾ ਚੁੱਕਾ ਹੈ। ਵਾਡਰਾ ਨੇ ਇਸ ਰਕਮ ਦੀ ਵਰਤੋਂ ਜਾਇਦਾਦਾਂ ਖਰੀਦਣ, ਨਿਵੇਸ਼ ਕਰਨ ਅਤੇ ਕੰਪਨੀਆਂ ਦੇ ਕਰਜ਼ੇ ਚੁਕਾਉਣ ਲਈ ਕੀਤੀ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ