JALANDHAR WEATHER

ਹੁਣ ਅੰਮ੍ਰਿਤਸਰ ਤੋਂ ਕਟੜਾ ਸਿਰਫ਼ ਸਾਢੇ 5 ਘੰਟੇ 'ਚ, ਹਫ਼ਤੇ 'ਚ 6 ਦਿਨ ਚੱਲੇਗੀ ਵੰਦੇ ਭਾਰਤ

ਅੰਮ੍ਰਿਤਸਰ , 10 ਅਗਸਤ - ਕਟੜਾ ਵੰਦੇ ਭਾਰਤ ਐਕਸਪ੍ਰੈਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੇ.ਐਸ.ਆਰ. ਰੇਲਵੇ ਸਟੇਸ਼ਨ 'ਤੇ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਹ ਪ੍ਰੀਮੀਅਮ ਗੱਡੀ ਅੰਮ੍ਰਿਤਸਰ ਤੋਂ ਮਾਤਾ ਵੈਸ਼ਨੋ ਦੇਵੀ ਜਾਣ ਵਾਲੇ ਸ਼ਰਧਾਲੂਆਂ ਲਈ ਇਕ ਵੱਡੀ ਰਾਹਤ ਪ੍ਰਦਾਨ ਕਰੇਗੀ। ਇਹ ਗੱਡੀ ਸੋਮਵਾਰ ਨੂੰ ਅੰਮ੍ਰਿਤਸਰ ਤੋਂ ਰਵਾਨਾ ਹੋਣੀ ਹੈ ਤੇ ਅੱਜ ਇਹ ਸ਼ਾਮ 5:00 ਵਜੇ ਅੰਮ੍ਰਿਤਸਰ ਦੇ ਪਲੇਟਫਾਰਮ ਨੰਬਰ ਇਕ 'ਤੇ ਪਹੁੰਚੇਗੀ। ਮੰਗਲਵਾਰ ਨੂੰ ਛੱਡ ਕੇ, ਇਹ ਗੱਡੀ ਹਫ਼ਤੇ 'ਚ 6 ਦਿਨ ਚੱਲੇਗੀ। ਅੰਮ੍ਰਿਤਸਰ ਤੋਂ ਕਟੜਾ ਦਾ ਸਫਰ ਇਹ ਗੱਡੀ 5 ਘੰਟੇ 35 ਮਿੰਟਾਂ 'ਚ ਪੂਰਾ ਕਰੇਗੀ। ਅੰਮ੍ਰਿਤਸਰ ਤੋਂ ਕਟੜਾ ਲਈ ਪਹਿਲੀ ਵੰਦੇ ਭਾਰਤ ਟਰੇਨ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ