JALANDHAR WEATHER

ਉੱਤਰਾਖ਼ੰਡ: ਉੱਤਰਕਾਸ਼ੀ ’ਚ ਫੱਟਿਆ ਬੱਦਲ, 4 ਦੀ ਮੌਤ

ਦੇਹਰਾਦੂਨ, 5 ਅਗਸਤ- ਉੱਤਰਾਖੰਡ ਵਿਚ ਪਿਛਲੇ 2 ਦਿਨਾਂ ਤੋਂ ਭਾਰੀ ਮੀਂਹ ਜਾਰੀ ਹੈ। ਅੱਜ ਉੱਤਰਕਾਸ਼ੀ ਜ਼ਿਲ੍ਹੇ ਦੇ ਧਾਰਲੀ ਵਿਚ ਖੀਰ ਗੰਗਾ ਵਿਚ ਬੱਦਲ ਫੱਟਣ ਕਾਰਨ ਪੂਰਾ ਪਿੰਡ ਹੜ੍ਹ ਅਤੇ ਮਲਬੇ ਦੀ ਲਪੇਟ ਵਿਚ ਆ ਗਿਆ। ਐਨ.ਡੀ.ਆਰ.ਐਫ਼. ਤੇ ਐਸ.ਡੀ.ਆਰ.ਐਫ਼. ਟੀਮਾਂ ਦੇ ਨਾਲ ਫੌਜ ਨੂੰ ਵੀ ਮੌਕੇ ’ਤੇ ਭੇਜਿਆ ਗਿਆ ਹੈ।

ਜ਼ਿਲ੍ਹਾ ਮੈਜਿਸਟ੍ਰੇਟ ਪ੍ਰਸ਼ਾਂਤ ਆਰੀਆ ਨੇ ਕਿਹਾ ਕਿ ਧਾਰਲੀ ਆਫ਼ਤ ਵਿਚ ਹੁਣ ਤੱਕ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦੋਂ ਕਿ ਕਈ ਲੋਕਾਂ ਦੇ ਮਲਬੇ ਹੇਠ ਦੱਬੇ ਹੋਣ ਦੀ ਖ਼ਬਰ ਹੈ। ਜਿਵੇਂ ਹੀ ਪਾਣੀ ਦਾ ਹੜ੍ਹ ਪਿੰਡ ਵੱਲ ਆਇਆ, ਲੋਕਾਂ ਨੇ ਚੀਕਣਾ ਸ਼ੁਰੂ ਕਰ ਦਿੱਤਾ। ਪਾਣੀ ਅਤੇ ਮਲਬਾ ਕਈ ਹੋਟਲਾਂ ਵਿਚ ਦਾਖਲ ਹੋ ਗਿਆ ਹੈ। ਧਾਰਲੀ ਬਾਜ਼ਾਰ ਪੂਰੀ ਤਰ੍ਹਾਂ ਤਬਾਹ ਹੋ ਗਿਆ ਹੈ। ਕਈ ਹੋਟਲ ਅਤੇ ਦੁਕਾਨਾਂ ਤਬਾਹ ਹੋ ਗਈਆਂ ਹਨ। ਫੌਜ ਤੇ ਹੋਰ ਸੁਰੱਖਿਆ ਬਲਾਂ ਦੀ ਟੀਮ ਭਟਵਾੜੀ ਲਈ ਰਵਾਨਾ ਹੋ ਗਈ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ