ਮਨਜੀਤ ਕੌਰ ਗਿੱਲ ਬਣੀ ਇੰਸਪੈਕਟਰ

ਮਲੇਰਕੋਟਲਾ, 4 ਅਗਸਤ (ਮੁਹੰਮਦ ਹਨੀਫ਼ ਥਿੰਦ)-ਥਾਣਾ ਵੂਮੈਨ ਸੈੱਲ ਮਲੇਰਕੋਟਲਾ ਦੇ ਇੰਚਾਰਜ ਸਬ-ਇੰਸਪੈਕਟਰ ਮਨਜੀਤ ਕੌਰ ਗਿੱਲ ਪਦ-ਉੱਨਤ ਹੋ ਕੇ ਇੰਸਪੈਕਟਰ ਬਣ ਗਏ ਹਨ। ਇਸ ਮੌਕੇ ਮਲੇਰਕੋਟਲਾ ਦੇ ਜ਼ਿਲ੍ਹਾ ਪੁਲਿਸ ਮੁਖੀ ਓਲੰਪੀਅਨ ਜਨਾਬ ਗਗਨ ਅਜੀਤ ਸਿੰਘ ਅਤੇ ਐਸ.ਪੀ.ਡੀ. ਜਨਾਬ ਸੱਤਪਾਲ ਸ਼ਰਮਾ ਨੇ ਮਨਜੀਤ ਕੌਰ ਗਿੱਲ ਦੇ ਮੋਢਿਆਂ ਉਤੇ ਤਰੱਕੀ ਦੇ ਸਟਾਰ ਲਗਾਉਂਦਿਆਂ ਮੁਬਾਰਕਬਾਦ ਦਿੱਤੀ ਅਤੇ ਉਮੀਦ ਪ੍ਰਗਟਾਈ ਕਿ ਇੰਸਪੈਕਟਰ ਮਨਜੀਤ ਕੌਰ ਗਿੱਲ ਆਪਣੀ ਡਿਊਟੀ ਨੂੰ ਤਨਦੇਹੀ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਰਹਿਣਗੇ।