JALANDHAR WEATHER

ਕੇਂਦਰ ਸਰਕਾਰ ਬੇਅਦਬੀਆਂ ਨੂੰ ਰੋਕਣ ਲਈ ਸਖਤ ਤੋਂ ਸਖਤ ਕਾਨੂੰਨ ਬਣਾਏ -ਪ੍ਰੋ. ਬਡੂੰਗਰ

ਪਟਿਆਲਾ, 5 ਅਗਸਤ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਪਾਸੋਂ ਮੰਗ ਕੀਤੀ ਹੈ ਕਿ ਵੱਖ-ਵੱਖ ਥਾਵਾਂ ਉਤੇ ਹੋ ਰਹੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਅਤੇ ਸਿੱਖਾਂ ਨੂੰ ਧਾਰਮਿਕ ਚਿੰਨ੍ਹ ਪਹਿਨਣ ਤੋਂ ਰੋਕਣ ਅਤੇ ਪੰਜ ਕਕਾਰਾਂ ਵਿਚ ਸ਼ਾਮਿਲ ਕੜੇ ਆਦਿ ਨੂੰ ਇਮਤਿਹਾਨਾਂ ਵਿਚ ਉਤਾਰ ਕੇ ਜਾਣ ਦੀਆਂ ਕਾਰਵਾਈਆਂ ਤੇ ਮੁਕੰਮਲ ਤੌਰ ਤੇ ਨੱਥ ਪਾਉਣ ਲਈ ਸਖਤ ਕਾਨੂੰਨ ਬਣਾਇਆ ਜਾਵੇ।

ਉਨ੍ਹਾਂ ਕਿਹਾ ਕਿ ਜੇਕਰ ਕੇਂਦਰ ਸਰਕਾਰ ਬੇਅਦਬੀਆਂ ਦੇ ਮਾਮਲੇ ਉਤੇ ਸਖਤ ਕਾਨੂੰਨ ਬਣਾਏਗੀ ਤਾਂ ਵੱਖ-ਵੱਖ ਥਾਵਾਂ ਉਤੇ ਵਾਪਰ ਰਹੀਆਂ ਬੇਅਦਬੀ ਦੀਆਂ ਘਟਨਾਵਾਂ ਉਤੇ ਕਾਬੂ ਪੈ ਸਕੇਗਾ ਕਿਉਂਕਿ ਅੱਜ ਸਿਰਫ ਦੇਸ਼ ਹੀ ਨਹੀਂ ਬਲਕਿ ਵਿਸ਼ਵ ਦੇ ਸਮੁੱਚੇ ਦੇਸ਼ਾਂ ਵਿਚ ਸਿੱਖਾਂ ਵਲੋਂ ਵਾਸਾ ਕਰਕੇ ਆਪਣੇ ਗੁਰਧਾਮ ਬਣਾਏ ਹੋਏ ਹਨ ਤੇ ਜੇਕਰ ਕੇਂਦਰ ਸਰਕਾਰ ਇਸ ਮਾਮਲੇ ਸਬੰਧੀ ਸਖਤ ਰੁਖ ਅਪਣਾ ਕੇ ਬੇਅਦਬੀਆਂ ਦੇ ਮਾਮਲੇ ਉਤੇ ਕਾਨੂੰਨ ਬਣਾਏਗੀ ਤਾਂ ਸਮੁੱਚੇ ਦੇਸ਼ ਭਰ ਦੇ ਵਾਸੀ ਇਸ ਮਾਮਲੇ ਸਬੰਧੀ ਜਾਣੂ ਹੋ ਸਕਣਗੇ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਪੰਜ ਕਕਾਰਾਂ ਵਿਚ ਸ਼ਾਮਿਲ ਕੜਾ ਸਿੱਖਾਂ ਲਈ ਅਹਿਮ ਸਥਾਨ ਰੱਖਦਾ ਹੈ ਤੇ ਇਮਤਿਹਾਨਾਂ ਵਿਚ ਕੜੇ ਨੂੰ ਉਤਾਰ ਕੇ ਜਾਣਾ ਮਰਿਆਦਾ ਦੀ ਵੀ ਉਲੰਘਣਾ ਹੈ। 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ