JALANDHAR WEATHER

ਗੋਂਡਾ (ਯੂ.ਪੀ.) ਹਾਦਸਾ : ਡਰਾਈਵਰ ਸਮੇਤ ਚਾਰ ਲੋਕਾਂ ਨੂੰ ਜ਼ਿੰਦਾ ਬਚਾਇਆ ਗਿਆ

ਗੋਂਡਾ (ਯੂ.ਪੀ.), 3 ਅਗਸਤ - ਗੋਂਡਾ ਹਾਦਸੇ 'ਤੇ ਐਸਪੀ ਗੋਂਡਾ ਵਿਨੀਤ ਜੈਸਵਾਲ ਨੇ ਕਿਹਾ,ਸੂਚਨਾ ਮਿਲਣ 'ਤੇ ਸਥਾਨਕ ਪਿੰਡ ਵਾਸੀਆਂ ਅਤੇ ਪੁਲਿਸ ਨੇ ਬਚਾਅ ਕਾਰਜ ਸ਼ੁਰੂ ਕੀਤਾ। ਡਰਾਈਵਰ ਸਮੇਤ ਚਾਰ ਲੋਕਾਂ ਨੂੰ ਜ਼ਿੰਦਾ ਬਚਾ ਲਿਆ ਗਿਆ। ਪੁਲਿਸ ਨੇ 11 ਲਾਸ਼ਾਂ ਕੱਢ ਲਈਆਂ ਹਨ।
ਜ਼ਿੰਦਾ ਚਾਰ ਲੋਕਾਂ ਨੂੰ ਸੀਐਚਸੀ ਭੇਜ ਦਿੱਤਾ ਗਿਆ ਹੈ। ਲਾਸ਼ਾਂ ਦਾ ਪੰਚਾਇਤਨਾਮਾ ਅਤੇ ਪੋਸਟਮਾਰਟਮ ਕੀਤਾ ਜਾਵੇਗਾ, ਜਿਸ ਲਈ ਇਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਭੇਜ ਦਿੱਤਾ ਗਿਆ ਹੈ। ਸੀਐਮਓ ਨੇ ਸਾਰੇ ਅਧਿਕਾਰੀਆਂ ਨੂੰ ਮੌਕੇ 'ਤੇ ਪਹੁੰਚਣ ਅਤੇ ਬਚਾਅ ਅਤੇ ਰਾਹਤ ਕਾਰਜਾਂ ਅਤੇ ਜ਼ਖਮੀਆਂ ਦਾ ਸਹੀ ਡਾਕਟਰੀ ਇਲਾਜ ਕਰਨ ਦੇ ਨਿਰਦੇਸ਼ ਦਿੱਤੇ ਹਨ। ਮੁਆਵਜ਼ੇ ਦਾ ਐਲਾਨ ਵੀ ਕੀਤਾ ਗਿਆ ਹੈ।"

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ