JALANDHAR WEATHER

ਲਾਪਤਾ ਹੋਇਆ ਨੌਜਵਾਨ ਲੜਕਾ ਕਿਸੇ ਨੂੰ ਮਿਲਿਆ, ਪਰਿਵਾਰ ਪਰੂਫ ਦਿਖਾ ਕੇ ਲਿਜਾ ਸਕਦਾ ਹੈ

 ਜੈਤੀਪੁਰ (ਅੰਮ੍ਰਿਤਸਰ), 27 ਜੁਲਾਈ (ਭੁਪਿੰਦਰ ਸਿੰਘ ਗਿੱਲ) - ਕਸਬੇ ਦੇ ਨਜ਼ਦੀਕ ਪੈਂਦੇ ਚਵਿੰਡਾ ਦੇਵੀ ਦੇ ਲਾਗੇ ਪਿੰਡ ਚੋਂ ਨੌਜਵਾਨ ਲੜਕਾ ਮਿਲਿਆ, ਜਿਸ ਨੇ ਗੋਹੇ ਨਾਲ ਗੰਦੇ ਹੋਏ ਕਪੜੇ ਪਾਏ ਹੋਏ ਸਨ। ਜਦੋਂ ਇਹ ਲੜਕਾ ਕਿਸੇ ਚੰਗੇ ਪਰਿਵਾਰ ਨੂੰ ਮਿਲਿਆ ਤਾਂ ਉਨ੍ਹਾਂ ਵਲੋਂ ਤੁਰੰਤ ਨਵੇਂ ਕਪੜੇ ਪਵਾ ਕੇ ਫੋਟੋ ਗਰੁੱਪਾਂ ਵਿਚ ਪਾਈ ਗਈ। ਇਹ ਨੌਜਵਾਨ ਪੂਰੀ ਤਰ੍ਹਾਂ ਬੋਲ ਵੀ ਨਹੀ ਸੀ ਸਕਦਾ, ਇਸ ਲਈ ਆਪਣਾ ਪਿੰਡ ਪਤਾ ਨਹੀਂ ਦੱਸ ਸਕਦਾ।
ਜੋ ਕੋਈ ਇਸ ਨੂੰ ਜਾਣਦਾ ਜਾਂ ਪਛਾਣਦਾ ਹੈ ਤਾਂ ਮੋਬਾਈਲ ਨੰਬਰ - 62839-08508, 99142-77026  ' ਤੇ ਸੰਪਰਕ ਕਰਕੇ ਇਸ ਦਾ ਪ੍ਰਮਾਣ ਪੱਤਰ ਦਿਖਾ ਕੇ ਲੈ ਜਾ ਸਕਦਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ