ਇਲੈਕਟ੍ਰੋਨਿਕ ਸ਼ੋਅ ਰੂਮ ਵਿਚ ਚੋਰੀ


ਜੰਡਿਆਲਾ ਮੰਜਕੀ (ਜਲੰਧਰ), 27 ਜੁਲਾਈ (ਸੁਰਜੀਤ ਸਿੰਘ ਜੰਡਿਆਲਾ) - ਸਥਾਨਕ ਕਸਬੇ ਦੇ ਇਕ ਪ੍ਰਸਿੱਧ ਇਲੈਕਟ੍ਰੋਨਿਕ ਸ਼ੋਅ ਰੂਮ ਦੇ ਸਟੋਰ ਵਿਚ ਅੱਧੀ ਰਾਤ ਤੋਂ ਬਾਅਦ ਇਕ ਚੋਰੀ ਦੀ ਘਟਨਾ ਦਾ ਸਮਾਚਾਰ ਹੈ ।ਸਟੋਰ ਮਾਲਕ ਗੁਰਚਰਨ ਸਿੰਘ ਚੰਨੀ ਅਨੁਸਾਰ ਚੋਰੀ ਦੀ ਘਟਨਾ ਰਾਤ ਡੇਢ ਵਜੇ ਤੋਂ ਬਾਅਦ ਤਿੰਨ ਵਜੇ ਤੋਂ ਦਰਮਿਆਨ ਹੋਈ। ਚੋਰਾਂ ਵਲੋਂ ਸਟੋਰ ਦੇ ਪਿੱਛੋਂ ਕੰਧ ਟੱਪ ਕੇ ਤੇ ਪੌੜੀਆਂ ਵਿਚ ਲੱਗਾ ਦਰਵਾਜਾ ਤੋੜ ਕੇ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਚੋਰੀ ਦੀ ਇਸ ਘਟਨਾ ਵਿਚ ਚੋਰ ਦੋ ਏਸੀ, ਪੰਜ ਡਰਿੱਲਾਂ, ਚਾਰ ਜੂਸ ਮਿਕਸਰ ਗਰੈਂਡਰ, ਕੰਪਰੈਸ਼ਰ ਪੰਪ, ਟੂੱਲੁ ਪੰਪ ਅਤੇ ਹੋਰ ਬਹੁਤ ਸਾਰਾ ਸਮਾਨ ਚੋਰੀ ਕਰ ਕੇ ਲੈ ਗਏ। ਚੋਰੀ ਦੀ ਇਸ ਘਟਨਾ ਕਾਰਨ ਇਲਾਕੇ ਦੇ ਦੁਕਾਨਦਾਰਾਂ ਵਿਚ ਸਹਿਮ ਦਾ ਮਹੌਲ ਅਤੇ ਰੋਸ ਪਾਇਆ ਜਾ ਰਿਹਾ ਹੈ। ਸਟੋਰ ਮਾਲਕਾਂ ਵਲੋਂ ਇਸ ਸੰਬੰਧੀ ਚੌਕੀ ਜੰਡਿਆਲਾ ਨੂੰ ਇਤਲਾਹ ਦਿੱਤੀ ਗਈ ਹੈ।ਚੌਂਕੀ ਇੰਚਾਰਜ ਗੁਲਜਾਰ ਸਿੰਘ ਮੌਕੇ 'ਤੇ ਪਹੁੰਚੇ ਪਹੁੰਚੇ ਤੇ ਕਾਰਵਾਈ ਆਰੰਭ ਦਿੱਤੀ। ਦੱਸ ਦਈਏ ਕਿ ਚੋਰਾਂ ਦੇ ਇਸ ਗਰੋਹ ਵਲੋਂ ਨਾਲ ਹੀ ਲੱਗਦੇ ਕੱਪੜਿਆਂ ਦੇ ਇਕ ਸ਼ੋਅ ਰੂਮ ਵਿਚ ਚੋਰੀ ਦੀ ਨੀਅਤ ਨਾਲ ਛੱਤ ਪਾੜਨ ਦੀ ਵੀ ਕੋਸ਼ਿਸ਼ ਕੀਤੀ ਗਈ।