ਘੁਮਾਣ ,ਗੰਡੇਕੇ ਅਤੇ ਸ਼ੁਕਾਲਾ ਵਿਚ ਪੰਚਾਂ ਦੀ ਚੋਣ ਲਈ ਪੈ ਰਹੀਆਂ ਸ਼ਾਂਤੀ ਪੂਰਵਕ ਵੋਟਾਂ


ਘੁਮਾਣ (ਗੁਰਦਾਸਪੁਰ), 27 ਜੁਲਾਈ ਬੰਮਰਾਹ - ਪਿਛਲੇ ਕੁਝ ਮਹੀਨੇ ਪਹਿਲਾਂ ਹੋਈਆਂ ਪੰਚਾਇਤੀ ਚੋਣਾਂ ਦੌਰਾਨ ਕਿਸੇ ਨਾ ਕਿਸੇ ਕਾਰਨ ਪੰਚਾਂ ਦੇ ਕਾਗਜ਼ ਰੱਦ ਹੋ ਗਏ ਸਨ ਅਤੇ ਵੱਖ-ਵੱਖ ਵਾਰਡਾਂ ਵਿਚ ਪੰਚਾਂ ਦੀਆਂ ਸੀਟਾਂ ਖਾਲੀ ਸਨ, ਜਿਸ ਨੂੰ ਲੈ ਕੇ ਚੋਣ ਕਮਿਸ਼ਨ ਨੇ ਚੋਣ ਕਰਾਉਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਹੈ । ਇਸ ਨੂੰ ਮੁੱਖ ਰੱਖਦਿਆਂ ਅੱਜ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਘੁਮਾਣ, ਗੰਡੇਕੇ ,ਸੁਕਾਲਾ ਵਿਖੇ ਚੋਣਾਂ ਹੋ ਰਹੀਆਂ ਹਨ ।
ਘੁਮਾਣ ਤੋਂ 10 ਨੰਬਰ ਵਾਰਡ ਲਈ ਦੋ ਉਮੀਦਵਾਰ ਚੋਣ ਮੈਦਾਨ ਵਿਚ ਹਨ । ਇਸੇ ਤਰ੍ਹਾਂ ਪਿੰਡ ਗੰਡੇਕੇ ਵਿਚ ਵੀ ਵਾਰਡ ਨੰਬਰ 2 ਲਈ 2 ਉਮੀਦਵਾਰ ਚੋਣ ਮੈਦਾਨ ਵਿਚ ਹਨ ਅਤੇ ਸ਼ੁਕਾਲਾ ਪਿੰਡ ਵਿਚ 7 ਨੰਬਰ ਵਾਰਡ ਲਈ 2 ਉਮੀਦਵਾਰ ਚੋਣ ਮੈਦਾਨ ਵਿਚ ਚੋਣ ਲੜ ਰਹੇ ਹਨ। 10:30 ਵਜੇ ਤੱਕ 50 ਫੀਸਦੀ ਵੋਟਾਂ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਭਾਵੇਂ ਕਿ ਕਾਫੀ ਗਰਮੀ ਹੈ, ਪਰ ਫਿਰ ਵੀ ਉਮੀਦਵਾਰ ਆਪੋ ਆਪਣੇ ਵੋਟਰਾਂ ਨੂੰ ਨਾਲ ਲੈ ਕੇ ਵੋਟਾਂ ਪਵਾ ਰਹੇ ਹਨ।