ਗੱਲਬਾਤ ਰਾਹੀਂ ਕੀਤਾ ਜਾਵੇ ਥਾਈਲੈਂਡ-ਕੰਬੋਡੀਆ ਸਰਹੱਦੀ ਵਿਵਾਦ ਦਾ ਹੱਲ - ਸੰਯੁਕਤ ਰਾਸ਼ਟਰ ਮੁਖੀ

ਨਿਊਯਾਰਕ, 27 ਜੁਲਾਈ - ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨਿਓ ਗੁਟੇਰੇਸ ਨੇ ਕੰਬੋਡੀਆ-ਥਾਈਲੈਂਡ ਦੀ ਸਰਹੱਦ 'ਤੇ ਹਾਲ ਹੀ ਵਿਚ ਸ਼ਸ਼ਤਰ ਰਾਸ਼ਟਰ ਸੰਘਰਸ਼ਾਂ 'ਤੇ ਗਹਿਰੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਦੋਵਾਂ ਦੇਸ਼ਾਂ ਵਲੋਂ ਜੰਗੀ ਵਿਰਾਮ ਲਈ ਸਹਿਮਤੀ ਅਤੇ ਗੱਲਬਾਤ ਦੇ ਮਾਧਿਅਮ ਰਾਹੀਂ ਵਿਵਦਾਂ ਨੂੰ ਸੁਲਝਾਉਣ ਦੀ ਬੇਨਤੀ ਕੀਤੀ।ਐਕਸ 'ਤੇ ਇਕ ਪੋਸਟ ਵਿਚ ਸੰਯੁਕਤ ਰਾਸ਼ਟਰ ਪ੍ਰਮੁੱਖ ਨੇ ਦੋਹਾਂ ਦੇਸ਼ਾਂ ਵਿਚਕਾਰ ਸ਼ਾਂਤੀਪੂਰਨ ਹੱਲ ਲਈ ਯੁੱਧਵਿਰਾਮ ਅਤੇ ਸਹਾਇਤਾ ਪ੍ਰਦਾਨ ਕਰਨ ਦੀ ਗੱਲ ਕਹੀ। ।
ਗੁਟੇਰੇਸ ਨੇ ਕਿਹਾ, 'ਮੈਂ ਕੰਬੋਡੀਆ ਅਤੇ ਥਾਈਲੈਂਡ ਦੀ ਸਰਹੱਦ 'ਤੇ ਹਾਲ ਹੀ ਵਿਚ ਹੋਈਆਂ ਹਥਿਆਰਬੰਦ ਝੜਪਾਂ ਬਾਰੇ ਬਹੁਤ ਚਿੰਤਤ ਹਾਂ।' ਮੈਂ ਦੋਵਾਂ ਧਿਰਾਂ ਤੋਂ ਤੁਰੰਤ ਜੰਗੀ ਵਿਰਾਮ ਦੀ ਸਹਿਮਤੀ ਅਤੇ ਗੱਲਬਾਤ ਰਾਹੀਂ ਕਿਸੇ ਵੀ ਮੁੱਦੇ ਦਾ ਹੱਲ ਕਰਨ ਦੀ ਬੇਨਤੀ ਕਰਦਾ ਹਾਂ। ਮੈਂ ਮਦਦ ਕਰਨ ਲਈ ਸ਼ਾਂਤੀਪੂਰਨ ਹੱਲ ਦੀ ਦਿਸ਼ਾ ਵਿਚ ਕੋਸ਼ਿਸ਼ਾਂ ਵਿਚ ਸਹਾਇਤਾ ਲਈ ਉਪਲਬਧ ਹਾਂ।'