JALANDHAR WEATHER

ਦੁਕਾਨਦਾਰਾਂ ਨੇ ਮੌੜ ਮੰਡੀ ਦੇ ਰਾਮਪੁਰਾ ਫੂਲ ਕੈਂਚੀਆਂ ਤੇ ਚੰਡੀਗੜ੍ਹ ਬਠਿੰਡਾ ਹਾਈਵੇ ਕੀਤਾ ਜਾਮ

ਮੌੜ ਮੰਡੀ/ਸੀਗੋ ਮੰਡੀ, (ਬਠਿੰਡਾ), (ਲਕਵਿੰਦਰ ਸ਼ਰਮਾ/ ਗੁਰਜੀਤ ਕਮਾਲੂ), 24 ਜੁਲਾਈ- ਜੇਕਰ ਬਠਿੰਡਾ ਜ਼ਿਲ੍ਹੇ ਦੀ ਮੌੜ ਮੰਡੀ ਨੂੰ ਧਰਨਿਆਂ ਦੀ ਮੰਡੀ ਕਿਹਾ ਜਾਵੇ ਤਾਂ ਇਸ ਵਿਚ ਕੋਈ ਵੀ ਅਤਿ ਕਥਨੀ ਨਹੀਂ ਹੋਵੇਗੀ। ਅੱਜ ਵੀ ਮੌੜ ਮੰਡੀ ਦੇ ਦੁਕਾਨਦਾਰਾਂ ਨੇ ਬਠਿੰਡਾ ਚੰਡੀਗੜ੍ਹ ਹਾਈਵੇ ’ਤੇ ਜਾਮ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਮੌਕੇ ਧਰਨਾਕਾਰੀਆਂ ਨੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਕਿਹਾ ਕਿ ਮੌੜ ਮੰਡੀ ਵਿਚ ਸੀਵਰੇਜ ਬੰਦ ਹੋਣ ਕਾਰਨ ਸੜਕਾਂ ’ਤੇ ਪਾਣੀ ਖੜਾ ਹੈ, ਜਿਸ ਕਾਰਨ ਮੌੜ ਮੰਡੀ ਦਾ ਬੱਸ ਸਟੈਂਡ ’ਤੇ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਨਹੀਂ ਜਾ ਰਹੀਆਂ ਤੇ ਦੁਕਾਨਦਾਰਾਂ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ।

ਜਿਸ ਦੇ ਰੋਸ ਵਜੋਂ ਅੱਜ ਦੁਕਾਨਦਾਰਾਂ ਨੇ ਹਾਈਵੇ ਨੂੰ ਬੰਦ ਕਰਕੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਤੁਰੰਤ ਸੀਵਰੇਜ ਨੂੰ ਠੀਕ ਕਰਕੇ ਮੌੜ ਮੰਡੀ ਦੇ ਵਿਚ ਖੜੇ ਗੰਦੇ ਪਾਣੀ ਦਾ ਨਿਕਾਸ ਕੀਤਾ ਜਾਵੇ ਤੇ ਸਰਕਾਰੀ ਤੇ ਗੈਰ ਸਰਕਾਰੀ ਬੱਸਾਂ ਨੂੰ ਮੌੜ ਮੰਡੀ ਦੇ ਬੱਸ ਸਟੈਂਡ ’ਤੇ ਭੇਜਿਆ ਜਾਵੇ ਤਾਂ ਕਿ ਦੁਕਾਨਦਾਰਾਂ ਦੀਆਂ ਦੁਕਾਨਾਂ ਚੱਲ ਸਕਣ। ਖਬਰ ਭੇਜੇ ਜਾਣ ਤੱਕ ਧਰਨਾ ਜਾਰੀ ਸੀ ਤੇ ਦੁਕਾਨਦਾਰ ਰੋਸ ਪ੍ਰਦਰਸ਼ਨ ਕਰ ਰਹੇ ਸਨ ਤੇ ਲੋਕ ਚੰਡੀਗੜ੍ਹ ਤੋਂ ਬਠਿੰਡਾ, ਰਾਮਪੁਰਾ ਤੋਂ ਤਲਵੰਡੀ ਸਾਬੋ ਵਾਲੇ ਲੋਕ ਬੇਹੱਦ ਪਰੇਸ਼ਾਨ ਸਨ।

ਬੇਸ਼ੱਕ ਮੌੜ ਮੰਡੀ ਦੇ ਪੁਲਿਸ ਪ੍ਰਸ਼ਾਸਨ ਨੇ ਰੂਟ ਡਾਈਵਰਟ ਕਰਕੇ ਲੋਕਾਂ ਨੂੰ ਥੋੜੀ ਜਿਹੀ ਰਾਹਤ ਦਿੱਤੀ ਹੈ ਪਰ ਲੋਕਾਂ ਦਾ ਆਰਥਿਕ ਨੁਕਸਾਨ ਬਹੁਤ ਜ਼ਿਆਦਾ ਹੋ ਰਿਹਾ ਹੈ।

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ