ਡ੍ਰੈਗਨ ਪੁਲਾੜ ਯਾਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੋਂ ਕੀਤਾ ਅਨਡੌਕ

ਨਵੀਂ ਦਿੱਲੀ, 14 ਜੁਲਾਈ-ਐਕਸੀਓਮ 4 ਮਿਸ਼ਨ ਡ੍ਰੈਗਨ ਪੁਲਾੜ ਯਾਨ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ (ISS) ਤੋਂ ਸਫਲਤਾਪੂਰਵਕ ਅਨਡੌਕ ਕੀਤਾ ਗਿਆ। ਗਰੁੱਪ ਕੈਪਟਨ ਸ਼ੁਭਾਂਸ਼ੂ ਸ਼ੁਕਲਾ ਅਤੇ ਚਾਲਕ ਦਲ ਦੇ ਕੱਲ੍ਹ ਹੇਠਾਂ ਉਤਰਨ ਦੀ ਉਮੀਦ ਹੈ। ਇਸਰੋ ਨੇ ਕਿਹਾ ਕਿ ਉਹ ਸਿਹਤਮੰਦ ਹਨ ਅਤੇ ਉਨ੍ਹਾਂ ਦਾ ਮਿਸ਼ਨ ਸਫਲ ਰਿਹਾ ਹੈ। ਉਨ੍ਹਾਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਤੇ ਸੱਤ ਵਿਗਿਆਨਕ ਪ੍ਰਯੋਗ ਕੀਤੇ, ਜਿਨ੍ਹਾਂ ਵਿਚੋਂ ਚਾਰ ਪੂਰੇ ਹੋ ਗਏ ਹਨ।
ਇਸਰੋ ਨੇ ਇਸ ਮਿਸ਼ਨ 'ਤੇ ਲਗਭਗ 550 ਕਰੋੜ ਰੁਪਏ ਖਰਚ ਕੀਤੇ ਹਨ। ਇਹ ਨਿਵੇਸ਼ ਭਵਿੱਖ ਦੇ ਭਾਰਤੀ ਪੁਲਾੜ ਮਿਸ਼ਨਾਂ ਲਈ ਜ਼ਰੂਰੀ ਤਜਰਬਾ ਹਾਸਲ ਕਰਨ ਲਈ ਕੀਤਾ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਗਗਨਯਾਨ ਮਿਸ਼ਨ ਦੀ ਤਿਆਰੀ ਦੇ ਹਿੱਸੇ ਵਜੋਂ ਕਿਸੇ ਭਾਰਤੀ ਨੂੰ ਆਈ.ਐਸ.ਐਸ. ਭੇਜਿਆ ਗਿਆ ਹੈ। ਇਸ ਮਿਸ਼ਨ ਵਿਚ ਇਸਰੋ, ਨਾਸਾ ਅਤੇ ਯੂਰਪੀਅਨ ਏਜੰਸੀਆਂ ਨੇ ਸਹਿਯੋਗ ਕੀਤਾ।