JALANDHAR WEATHER

8 ਆਈ.ਪੀ.ਐਸ. ਅਧਿਕਾਰੀਆਂ (ਲੈਵਲ 16) ਨੂੰ ਡੀ.ਜੀ.ਪੀ. ਦੇ ਅਹੁਦੇ ਵਜੋਂ ਤਰੱਕੀ

ਚੰਡੀਗੜ੍ਹ, 14 ਜੁਲਾਈ-8 ਆਈ.ਪੀ.ਐਸ. ਅਧਿਕਾਰੀਆਂ ਨੂੰ ਪੁਲਿਸ ਡਾਇਰੈਟਰ ਜਨਰਲ ਦੇ ਅਹੁਦੇ 'ਤੇ ਤਰੱਕੀ ਦਿੱਤੀ ਗਈ ਹੈ। ਇਹ ਤਰੱਕੀ ਤੁਰੰਤ ਪ੍ਰਭਾਵ ਨਾਲ ਹੈ, ਜਿਸ ਦਾ ਇਕ ਲੈਟਰ ਵੀ ਜਾਰੀ ਹੋਇਆ ਹੈ। ਦੱਸ ਦਈਏ ਕਿ ਇਹ ਸਾਰੇ ਅਧਿਕਾਰੀ 1994 ਬੈਚ ਦੇ ਹਨ, ਜਿਸ ਵਿਚ ਦੋ ਮਹਿਲਾ ਅਧਿਕਾਰੀ ਵੀ ਸ਼ਾਮਿਲ ਹਨ ਜਿਨ੍ਹਾਂ ਅਧਿਕਾਰੀਆਂ ਨੂੰ ਤਰੱਕੀ ਦਿੱਤੀ ਗਈ ਹੈ, ਉਨ੍ਹਾਂ ਵਿਚ ਨਰੇਸ਼ ਕੁਮਾਰ, ਰਾਮ ਸਿੰਘ, ਸੁਧਾਂਸ਼ੂ ਸ਼੍ਰੀਵਾਸਤਵ, ਵੀ. ਚੰਦਰਸ਼ੇਖਰ, ਅਮਰਦੀਪ ਸਿੰਘ ਰਾਏ, ਨੀਰਜਾ ਵੀ. ਅਤੇ ਅਨੀਤਾ ਪੁੰਜ ਦੇ ਨਾਂਅ ਸ਼ਾਮਿਲ ਹਨ। 

ਇਹ ਸਾਰੇ ਆਈ.ਪੀ.ਐਸ. ਅਧਿਕਾਰੀ ਇਸ ਵੇਲੇ ਏ.ਡੀ.ਜੀ.ਪੀ. ਰੈਂਕ ‘ਤੇ ਤਾਇਨਾਤ ਹਨ। ਨਿਯਮਾਂ ਮੁਤਾਬਕ, ਇਕ ਵਿਅਕਤੀ ਜੋ ਪੁਲਿਸ ਵਿਭਾਗ ਵਿਚ 18, 25 ਅਤੇ 30 ਸਾਲਾਂ ਲਈ ਆਈ.ਪੀ.ਐਸ. ਰੈਂਕ ‘ਤੇ ਤਾਇਨਾਤ ਹੈ, ਨੂੰ ਆਈ.ਜੀ., ਏ.ਡੀ.ਜੀ.ਪੀ. ਅਤੇ ਡੀ.ਜੀ.ਪੀ. ਦੇ ਅਹੁਦਿਆਂ ‘ਤੇ ਤਰੱਕੀ ਦਿੱਤੀ ਜਾ ਸਕਦੀ ਹੈ। ਭਾਰਤ ਸਰਕਾਰ ਦੇ ਪਰਸੋਨਲ ਵਿਭਾਗ ਦੇ ਉਪਬੰਧ ਅਤੇ ਨੋਟੀਫਿਕੇਸ਼ਨ ਮੁਤਾਬਕ ਪੰਜਾਬ ਵਿਚ ਡੀ.ਜੀ.ਪੀ. ਦੇ ਦੋ ਮਨਜ਼ੂਰਸ਼ੁਦਾ ਅਹੁਦੇ ਹਨ।

 

ਖ਼ਬਰ ਸ਼ੇਅਰ ਕਰੋ

 

ਤਾਜਾ ਖ਼ਬਰਾਂ

ਹੋਰ ਖ਼ਬਰਾਂ...

ਅਜੀਤ ਟੀ ਵੀ